ਟੀ.ਵੀ. ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਮਸ਼ਹੂਰ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਆਪਣੇ ਗਲੈਮਰਸ ਅੰਦਾਜ਼ ਨਾਲ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਨਿਆ ਅੱਜ ਆਪਣਾ 32ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਜਨਮਦਿਨ ਦੇ ਮੌਕੇ ’ਤੇ ਤੁਹਾਨੂੰ ਉਸ ਦੀਆਂ ਖ਼ਾਸ ਗੱਲਾਂ ਬਾਰੇ ਦੱਸ ਰਹੇ ਹਾਂ।ਨਿਆ ਅੱਜ-ਕੱਲ੍ਹ ਸੀਰੀਅਲਾਂ ਤੋਂ ਲੈ ਕੇ ਰਿਐਲਿਟੀ ਸ਼ੋਅਜ਼ ਤੱਕ ਕਾਫ਼ੀ ਧਮਾਲ ਮਚਾ ਰਹੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਵੀ ਉਸ ਦੀ ਕਾਫ਼ੀ ਫੈਨ ਫਾਲੋਇੰਗ ਹੈ। ਹਾਲਾਂਕਿ ਨੀਆ ਲਈ ਇਹ ਸਫ਼ਰ ਇੰਨਾ ਆਸਾਨ ਨਹੀਂ ਰਿਹਾ।
ਨਿਆ ਦੀ ਖ਼ਾਸ ਗੱਲ ਇਹ ਹੈ ਕਿ ਨਿਆ ਦੀ ਗਲੈਮਰਸ ਲੁੱਕ ਹਮੇਸ਼ਾ ਚਰਚਾ ’ਚ ਰਹਿੰਦੀ ਹੈ। 2016 ’ਚ ‘ਟੌਪ 50 ਸਭ ਤੋਂ ਗਲੈਮਰਸ ਏਸ਼ੀਅਨ ਔਰਤਾਂ ਦੀ ਸੂਚੀ ’ਚ ਨੰਬਰ 3 ’ਤੇ ਸੀ ਅਤੇ 2017 ’ਚ ਉਸਦੀ ਰੈਂਕਿੰਗ ਇਸ ਸੂਚੀ ’ਚ ਦੂਜੇ ਸਥਾਨ ’ਤੇ ਪਹੁੰਚ ਗਈ।
ਨਿਆ ਸ਼ਰਮਾ ਦਾ ਜਨਮ 17 ਸਤੰਬਰ 1990 ਨੂੰ ਦਿੱਲੀ ’ਚ ਹੋਇਆ ਸੀ। ਨਿਆ ਸ਼ਰਮਾ ਦਾ ਅਸਲੀ ਨਾਂ ਨੇਹਾ ਸ਼ਰਮਾ ਸੀ ਪਰ ਇੰਡਸਟਰੀ ’ਚ ਆਉਣ ਤੋਂ ਬਾਅਦ ਉਨ੍ਹਾਂ ਨੇ ਆਪਣਾ ਨਾਂ ਬਦਲ ਕੇ ਨਿਆ ਸ਼ਰਮਾ ਰੱਖ ਲਿਆ ਅਤੇ ਅਦਾਕਾਰਾ ਹੁਣ ਇਸੇ ਨਾਂ ਨਾਲ ਮਸ਼ਹੂਰ ਹੈ।
ਖ਼ਬਰਾਂ ਮੁਤਾਬਕ ਨਿਆ ਸ਼ਰਮਾ ਦਾ ਅਦਾਕਾਰਾ ਬਣਨ ਦਾ ਕੋਈ ਇਰਾਦਾ ਨਹੀਂ ਸੀ । ਅਦਾਕਾਰਾ ਨੇ ਮੀਡੀਆ ਦੀ ਪੜ੍ਹਾਈ ਕੀਤੀ ਸੀ। ਜਿਸ ਤੋਂ ਅਦਾਕਾਰਾ ਪੱਤਰਕਾਰ ਬਣਨਾ ਚਾਹੁੰਦੀ ਸੀ। ਪਰ ਬਾਅਦ ’ਚ ਅਦਾਕਾਰਾ ਨੇ ਟੀ.ਵੀ ਇੰਡਸਟਰੀ ’ਚ ਕਦਮ ਰੱਖਿਆ।
ਨਿਆ ਸ਼ਰਮਾ ਨੇ 2010 ’ਚ ਸਟਾਰ ਪਲੱਸ ਦੇ ਸ਼ੋਅ ‘ਕਾਲੀ- ਏਕ ਅਗਨੀਪਰੀਕਸ਼ਾ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਸਟਾਰ ਪਲੱਸ ਦੇ ਸ਼ੋਅ ‘ਬਹਨੇਂ’ ’ਚ ਨਜ਼ਰ ਆਈ। 2011 ’ਚ ਸਟਾਰ ਪਲੱਸ ਦੇ ਸ਼ੋਅ ‘ਏਕ ਹਜ਼ਾਰੋਂ ਮੇਂ ਮੇਰੀ ਬੇਹਨਾ ਹੈ’ ’ਚ ਲੀਡ ਰੋਲ ਦੀ ਭੂਮਿਕਾ ਨਿਭਾਈ । ਇਸ ’ਚ ਨਿਆ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦੇ ਦਿਲ ’ਤੇ ਜਗ੍ਹਾ ਬਣਾਈ ਸੀ।
2014 ’ਚ ਅਦਾਕਾਰਾ ਨੇ ਟੀ.ਵੀ ਸ਼ੋਅ ‘ਜਮਾਈ ਰਾਜਾ’ ’ਚ ਰੋਸ਼ਨੀ ਪਟੇਲ ਦਾ ਮੁੱਖ ਕਿਰਦਾਰ ਨਿਭਾਇਆ। ਇਸ ਸ਼ੋਅ ’ਚ ਨਿਆ ਨਾਲ ਰਵੀ ਦੂਬੇ ਮੁੱਖ ਭੂਮਿਕਾ ’ਚ ਸਨ। ਦਰਸ਼ਕਾਂ ਨੇ ਦੋਵਾਂ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ।
ਇਸ ਤੋਂ ਇਲਾਵਾ ਨਿਆ ਨੇ 2017 ’ਚ ਕਲਰਸ ਦੇ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ’ ’ਚ ਹਿੱਸਾ ਲਿਆ ਸੀ ਅਤੇ ਸ਼ੋਅ ਦੀ ਪਹਿਲੀ ਫ਼ਾਈਨਲਿਸਟ ਵੀ ਰਹੀ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਕਈ ਸ਼ੋਅਜ਼ ਕੀਤੇ ਹਨ ਜੋ ਪ੍ਰਸ਼ੰਸਕਾਂ ਨੇ ਕਾਫ਼ੀ ਪਸੰਦ ਵੀ ਕੀਤੇ।