Connect with us

ਪੰਜਾਬੀ

ਪੀ.ਏ.ਯੂ. ਦੇ ਐੱਨ ਐੱਸ ਐੱਸ ਵਲੰਟੀਅਰਾਂ ਨੇ ਸਫ਼ਾਈ ਮੁਹਿੰਮ ਵਿੱਚ ਲਿਆ ਭਾਗ 

Published

on

PAU NSS volunteers participated in the cleaning campaign
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ  ਉਪ ਕੁਲਪਤੀ  ਡਾ. ਸਤਿਬੀਰ ਸਿੰਘ ਗੋਸਲ  ਦੀ ਅਗਵਾਈ ਅਤੇ ਡਾ. ਗੁਰਮੀਤ ਸਿੰਘ ਬੁੱਟਰ ਨਿਰਦੇਸ਼ਕ ਵਿਦਿਆਰਥੀ ਭਲਾਈ, ਡਾ ਹਰਮੀਤ ਸਰਲਾਚ ਐਨਐਸਐਸ ਕੋਆਰਡੀਨੇਟਰ  ਦੇ  ਨਿਰਦੇਸਾਂ ਤਹਿਤ  ਸਵੱਛ ਭਾਰਤ ਮਿਸਨ – ਮੇਰਾ ਸਹਿਰ ਮੇਰਾ ਮਾਣ  ਅਧੀਨ ਨਹਿਰੂ ਰੋਜ ਗਾਰਡਨ ਲੁਧਿਆਣਾ ਵਿਚ ਹੋ ਰਹੇ ਵੱਖੋ ਵੱਖਰੇ ਪ੍ਰੋਗਰਾਮਾਂ  ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਐੱਨ ਐੱਸ ਐੱਸ ਵਲੰਟੀਅਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ।
ਇਸ ਮਿਸਨ ਅਧੀਨ ਸਾਇਕਲ ਰੈਲੀ ਸੜਕਾਂ ਦੀ ਸਫਾਈ ਪੋਸਟਰ ਮੁਕਾਬਲੇ  ਅਤੇ ਨੁੱਕੜ ਨਾਟਕ ਆਦਿ ਗਤੀਵਿਧੀਆਂ ਖਿੱਚ ਦਾ ਕਾਰਨ ਰਹੀਆਂ । ਇਸ ਪ੍ਰੋਗਰਾਮ ਦੌਰਾਨ ਐਨਐੱਸਐੱਸ ਵਲੰਟੀਅਰਾਂ ਨੇ ਆਪਣੇ ਆਲੇ ਦੁਆਲੇ ਅਤੇ ਸਹਿਰ ਦੀ ਸਫਾਈ ਰੱਖਣ ਲਈ ਸਵੱਛਤਾ – ਸਹੁੰ ਚੁੱਕੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਰੀਬ 200 ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆ । ਨਾਲ ਹੀ ਇਸ ਮਿਸਨ ਨੂੰ ਹੋਰ ਅੱਗੇ ਵਧਾਉਣ ਦਾ ਪ੍ਰਣ ਵੀ ਕੀਤਾ।

Facebook Comments

Trending