Connect with us

ਪੰਜਾਬੀ

 ਐਸ.ਸੀ.ਡੀ. ਸਰਕਾਰੀ ਕਾਲਜ਼ ਲੁਧਿਆਣਾ ਵਿਖੇ ‘ਯੁਵਾ ਉਤਸਵ’ ਦਾ ਆਯੋਜਨ 23 ਨੂੰ

Published

on

SCD Government calls 'Yuva Utsav' organized at Ludhiana on 23rd

ਲੁਧਿਆਣਾ : ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਯੁਵਕ ਮਾਮਲੇ, ਖੇਡ ਮੰਤਰਾਲਾ (ਭਾਰਤ ਸਰਕਾਰ) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਸਤੀਸ਼ ਚੰਦਰ ਧਵਨ (ਐਸ.ਸੀ.ਡੀ.) ਸਰਕਾਰੀ ਕਾਲਜ਼ ਲੁਧਿਆਣਾ ਵਿਖੇ 23 ਸਤੰਬਰ, 2022 ਨੂੰ ‘ਯੁਵਾ ਉਤਸਵ’ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਸਾਲ 2022-23 ਵਿੱਚ, ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਬੈਨਰ ਹੇਠ ਆਪਣੇ ਮੁੱਖ ਪ੍ਰੋਗਰਾਮਾਂ ਦੀ ਥੀਮ ਬਣਾਈ ਹੈ ਅਤੇ ‘ਵਿਕਸਿਤ ਭਾਰਤ ਦਾ ਟੀਚਾ’ ਥੀਮ ਦੇ ਨਾਲ ਇੱਕ ਮੈਗਾ ਪ੍ਰੋਗਰਾਮ ‘ਯੁਵਾ ਉਤਸਵ’ ਦੇ ਆਯੋਜਨ ਦੀ ਯੋਜਨਾ ਬਣਾਈ ਹੈ। ਪ੍ਰੋਗਰਾਮ ਦਾ ਮੂਲ ਉਦੇਸ਼ ਯੁਵਾ ਸ਼ਕਤੀ ਦੀ ਭਾਵਨਾ ਨਾਲ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਉਣਾ ਅਤੇ ਮਾਹਿਰਾਂ ਦੀ ਅਗਵਾਈ ਹੇਠ ਦੇਸ਼ ਦੇ ਨੌਜਵਾਨ ਕਲਾਕਾਰਾਂ, ਲੇਖਕਾਂ, ਫੋਟੋਗ੍ਰਾਫਰਾਂ ਅਤੇ ਬੁਲਾਰਿਆਂ ਦਾ ਇੱਕ ਭਾਈਚਾਰਾ ਬਣਾਉਣਾ ਹੈ।

ਯੁਵਾ ਉਤਸਵ ਦੇ ਹਿੱਸੇ ਵਜੋਂ ਨੌਜਵਾਨ ਕਲਾਕਾਰਾਂ ਦਾ ਕੈਂਪ – ਪੇਂਟਿੰਗ, ਨੌਜਵਾਨ ਲੇਖਕਾਂ ਦਾ ਕੈਂਪ – ਕਵਿਤਾ, ਫੋਟੋਗ੍ਰਾਫੀ ਵਰਕਸ਼ਾਪ, ਘੋਸ਼ਣਾ ਮੁਕਾਬਲੇ, ਸੱਭਿਆਚਾਰਕ ਤਿਉਹਾਰ – ਸਮੂਹ ਸਮਾਗਮ ਅਤੇ ਯੁਵਾ ਸੰਮੇਲਨ ਸ਼ਾਮਲ ਹਨ। ਜੇਤੂਆਂ ਨੂੰ ਨਕਦ ਇਨਾਮ, ਸਰਟੀਫਿਕੇਟ, ਟਰਾਫੀਆਂ ਅਤੇ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਸਾਰੇ ਭਾਗ ਲੈਣ ਵਾਲਿਆਂ ਲਈ ਭਾਗੀਦਾਰੀ ਸਰਟੀਫਿਕੇਟ ਜਾਰੀ ਕੀਤੇ ਜਾਣਗੇ।

ਭਾਗ ਲੈਣ ਵਾਲੇ ਉਮੀਦਵਾਰ ਦੀ ਉਮਰ 15-29 ਸਾਲ ਨਿਸ਼ਚਿਤ ਕੀਤੀ ਗਈ ਹੈ। ਲੁਧਿਆਣਾ ਦੇ ਨੌਜਵਾਨ nykldh@gmail.com ਜਾਂ ਵਟਸਐਪ 98154-14075 ਰਾਹੀਂ ਦਫ਼ਤਰ, ਨਹਿਰੂ ਯੁਵਾ ਕੇਂਦਰ ਲੁਧਿਆਣਾ ਨਾਲ ਸੰਪਰਕ ਕਰਕੇ ਭਾਗ ਲੈ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਦੀ ਮਿਆਦ 21 ਸਤੰਬਰ, 2022 ਤੱਕ ਰੱਖੀ ਗਈ ਹੈ।

Facebook Comments

Trending