ਪੰਜਾਬੀ
ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਕਰਨ ਵਾਲੇ ਨੌਂ ਵਿਦਿਆਰਥੀਆਂ ਨੂੰ ਪੀ.ਏ.ਯੂ. ਦੇ ਵਾਈਸ ਚਾਂਸਲਰ ਨੇ ਦਿੱਤੀ ਵਧਾਈ
Published
2 years agoon
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਸਾਲ 2022 ਵਿੱਚ ਖੋਜ ਲਈ ਵੱਕਾਰੀ ਮੰਨੀ ਜਾਂਦੀ ਪ੍ਰਧਾਨ ਮੰਤਰੀ ਫੈਲੋਸ਼ਿਪ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਮੀਟਿੰਗ ਕੀਤੀ। ਜ਼ਿਕਰਯੋਗ ਹੈ ਕਿ ਪੀ.ਏ.ਯੂ. ਦੇ ਨੌਂ ਵਿਦਿਆਰਥੀਆਂ ਨੇ ਇਹ ਸਕਾਲਰਸ਼ਿਪ ਹਾਸਲ ਕੀਤੀ ਹੈ ।
ਇਹ ਵੀ ਜ਼ਿਕਰਯੋਗ ਹੈ ਕਿ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ ਦੁਆਰਾ ਰਾਸ਼ਟਰੀ ਪੱਧਰ `ਤੇ ਦਿੱਤੀਆਂ ਜਾਣ ਵਾਲੀਆਂ ਕੁੱਲ 24 ਫੈਲੋਸ਼ਿਪਾਂ ਵਿੱਚੋਂ 7 ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ ਜਦੋਂ ਕਿ ਦੋ ਫੈਲੋਸ਼ਿਪਾਂ ਫੈਡਰੇਸ਼ਨ ਆਫ਼ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਤੋਂ ਸਨ। ਰੁਚੀ ਗੋਇਲ, ਅਰਪਨਾ ਸ਼ਰਮਾ, ਕ੍ਰਿਸ਼ਨਾ ਸਾਈ ਕਰਨਾਤਮ, ਅਨੁਰਾਗ ਸਹਾਰਨ, ਰਿਆ ਬਾਂਸਲ, ਮਨਪ੍ਰੀਤ ਕੌਰ, ਦੀਕਸ਼ਿਤ ਚੌਧਰੀ, ਦੀਪਾਲੀ ਜੈਨ ਅਤੇ ਜਤਿਨ ਸ਼ਰਮਾ ਉਹ ਨੌਂ ਵਿਦਿਆਰਥੀ ਹਨ ਜਿਨ੍ਹਾਂ ਨੇ ਇਹ ਫੈਲੋਸ਼ਿਪਾਂ ਹਾਸਲ ਕਰਕੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ ਹੈ।
ਇਸ ਮੌਕੇ ਬੋਲਦਿਆਂ ਡਾ. ਗੋਸਲ ਨੇ ਪੀ.ਏ.ਯੂ. ਦੇ ਅਧਿਆਪਨ, ਗੈਰ ਅਧਿਆਪਨ ਅਮਲੇ ਅਤੇ ਕਰਮਚਾਰੀਆਂ ਵੱਲੋਂ ਫੈਲੋਸ਼ਿਪ ਪ੍ਰਾਪਤ ਕਰਨ ਵਾਲਿਆਂ ਨੂੰ ਸਖ਼ਤ ਮਿਹਨਤ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਜੇਤੂ ਵਿਦਿਆਰਥੀ ਆਪਣੇ ਜੂਨੀਅਰਾਂ ਨੂੰ ਪ੍ਰੇਰਿਤ ਕਰਨ ਅਤੇ ਅਗਲੀ ਵਾਰ ਵੱਧ ਤੋਂ ਵੱਧ ਫੈਲੋਸ਼ਿਪਾਂ ਹਾਸਲ ਕਰਨ ਲਈ ਆਦਰਸ਼ ਬਣਨ । ਉਹਨਾਂ ਨੇ ਮਾਹਿਰਾਂ ਨੂੰ ਕਿਹਾ ਕਿ ਉਹ ਖੋਜ ਲਈ ਹੋਰ ਅਜਿਹੇ ਮੌਕਿਆਂ ਦੀ ਤਲਾਸ਼ ਕਰਨ ਤਾਂ ਕਿ ਯੂਨੀਵਰਸਿਟੀ ਵਿੱਚ ਖੋਜ ਦਾ ਬਿਹਤਰ ਮਾਹੌਲ ਕਾਇਮ ਕੀਤਾ ਜਾ ਸਕੇ ।
ਇਸ ਸਕੀਮ ਤਹਿਤ, ਕੁੱਲ ਵਕਤੀ ਪੀਐਚਡੀ ਖੋਜਾਰਥੀਆਂ ਨੂੰ ਦੁੱਗਣਾ ਪੈਸਾ ਮਿਲਦਾ ਹੈ । ਭਾਰਤ ਵਿੱਚ ਕਿਸੇ ਵੀ ਅਕਾਦਮਿਕ ਜਾਂ ਖੋਜ ਸੰਸਥਾਨ ਵਿੱਚ ਅਧਿਕਤਮ ਸਰਕਾਰੀ ਫੈਲੋਸ਼ਿਪ ਲਗਭਗ 36,400 ਰੁਪਏ ਪ੍ਰਤੀ ਮਹੀਨਾ ਹੈ, ਜਿਸ ਵਿੱਚ ਸੀਨੀਅਰ ਰਿਸਰਚ ਫੈਲੋਸ਼ਿਪ ਲਈ ਰਿਹਾਇਸ਼ ਭੱਤਾ ਸ਼ਾਮਲ ਹੈ। ਡਾਕਟੋਰਲ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਯੋਜਨਾ ਦੇ ਤਹਿਤ ਖੋਜਾਰਥੀ ਨੂੰ ਸਕਾਲਰਸ਼ਿਪ ਵਜੋਂ ਜੂਨੀਅਰ ਖੋਜਾਰਥੀ/ਸੀਨੀਅਰ ਖੋਜਾਰਥੀ ਤੋਂ ਲਾਗੂ ਸਲੈਬਾਂ ਅਨੁਸਾਰ ਦੁੱਗਣੀ ਰਾਸ਼ੀ ਮਿਲਦੀ ਹੈ ।
Facebook Comments
Advertisement
You may like
-
ਦੋ ਪੁਲਿਸ ਮੁਲਾਜ਼ਮਾਂ ਖਿਲਾਫ ਕਾਰਵਾਈ, ਸਿਵਲ ਸਰਜਨ ਨੂੰ ਆਜ਼ਾਦੀ ਦਿਵਸ ਸਮਾਗਮ ‘ਚ ਜਾਣ ਤੋਂ ਰੋਕਿਆ ਗਿਆ
-
ਵਧੀਕ ਮੁੱਖ ਚੋਣ ਅਫ਼ਸਰ ਨੇ ਗਿਣਤੀ ਕੇਂਦਰਾਂ ‘ਚ ਪ੍ਰਬੰਧਾਂ ਦਾ ਲਿਆ ਜਾਇਜ਼ਾ
-
ਵਿਦਿਆਰਥੀਆਂ ਨੇ ਪਰਾਲੀ ਦੀ ਸੰਭਾਲ ਅਤੇ ਖੇਤੀ ਵਿਭਿੰਨਤਾ ਬਾਰੇ ਕੀਤਾ ਜਾਗਰੂਕ
-
ਪੀ.ਏ.ਯੂ. ਦੇ ਵਿਗਿਆਨੀਆਂ ਨੇ ਕੌਮਾਂਤਰੀ ਮਹੱਤਵ ਦੀਆਂ ਦੋ ਕਿਤਾਬਾਂ ਕਰਵਾਈਆਂ ਪ੍ਰਕਾਸ਼ਿਤ
-
ਨਾਰੀਅਲ ਦੇ ਲੱਡੂ, ਕਾਜੂ ਪਿੰਨੀ ਅਤੇ ਸਜਾਵਟੀ ਮੋਮਬੱਤੀਆਂ ਬਣਾਉਣ ਦਾ ਕੀਤਾ ਪ੍ਰਦਰਸ਼ਨ
-
ਖੇਤੀ ਉੱਦਮੀਆਂ ਨੇ ਸਿਫਟ ਦੇ ਕਿਸਾਨ ਮੇਲੇ ਵਿੱਚ ਦੋ ਪੁਰਸਕਾਰ ਜਿੱਤੇ