Connect with us

ਅਪਰਾਧ

ਪੁਲਿਸ ਨੂੰ ਝਕਾਨੀ ਦੇ ਕੇ ਜਬਰ ਜਨਾਹ ਦਾ ਮੁਲਜ਼ਮ ਫ਼ਰਾਰ, ਮੈਡੀਕਲ ਕਰਵਾਉਂਦੇ ਸਮੇਂ ਵਾਪਰੀ ਘਟਨਾ

Published

on

Accused of raping escaped by giving a glimpse to the police, the incident happened while undergoing medical treatment

ਲੁਧਿਆਣਾ : ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਜਬਰ ਜਨਾਹ ਦਾ ਮੁਲਜ਼ਮ ਪੁਲਿਸ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਥਾਣਾ ਸਾਹਨੇਵਾਲ ਦੇ ਪੁਲਿਸ ਮੁਲਾਜ਼ਮ ਸਿਵਲ ਹਸਪਤਾਲ ਵਿਚ ਮੁਲਜ਼ਮ ਦਾ ਮੈਡੀਕਲ ਕਰਵਾ ਰਹੇ ਸਨ।

ਜਾਣਕਾਰੀ ਮੁਤਾਬਕ ਰਿਮਨਦੀਪ ਨਾਮ ਦੇ ਨੌਜਵਾਨ ਨੇ ਆਪਣੇ ਨਾਲ ਫੈਕਟਰੀ ਵਿੱਚ ਕੰਮ ਕਰਨ ਵਾਲੀ ਨਾਬਾਲਗ ਲੜਕੀ ਨੂੰ ਵਿਰਾਨ ਫੈਕਟਰੀ ਵਿੱਚ ਲਿਜਾ ਕੇ ਹਵਸ ਦਾ ਸ਼ਿਕਾਰ ਬਣਾਇਆ ਸੀ। ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਮੁਲਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ।ਅਦਾਲਤ ਵਿੱਚ ਪੇਸ਼ ਕਰਨ ਤੋਂ ਪਹਿਲਾਂ ਉਸ ਦਾ ਮੈਡੀਕਲ ਕਰਵਾਇਆ ਜਾਣਾ ਸੀ। ਪੁਲਿਸ ਪਾਰਟੀ ਹੱਥਕੜੀ ਖੋਲ੍ਹ ਕੇ ਜਿਉਂ ਹੀ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਗਈ ਤਾਂ ਮੁਲਜ਼ਮ ਪੁਲਿਸ ਨੂੰ ਝਕਾਨੀ ਦੇ ਕੇ ਸਿਵਲ ਹਸਪਤਾਲ ‘ਚੋਂ ਫ਼ਰਾਰ ਹੋ ਗਿਆ।

Facebook Comments

Trending