Connect with us

ਪੰਜਾਬੀ

ਬੀਸੀਐਮ ਆਰੀਅਨਜ਼ ਨੇ ਬਣਾਇਆ ਨਵਾਂ ਵਿਸ਼ਵ ਰਿਕਾਰਡ

Published

on

BCM Aryans set a new world record

ਲੁਧਿਆਣਾ :  ਜੀਵਨ ਦੇ ਹਰ ਖੇਤਰ ਵਿੱਚ ਸਰਵਉਚੱਤਾ ਦੀ ਸਕੂਲ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਵਿਦਿਆਰਥੀ ਤੇਜਲ ਗੁਪਤਾ ਅਤੇ ਕਲਾਸ ਐਲਕੇਜੀ ਦੇ ਅਨਵੈ ਬਾਂਸਲ ਨੇ ਇੰਟਰਨੈਸ਼ਨਲ ਬੁੱਕ ਆਫ ਰਿਕਾਰਡਜ਼ ਵਿੱਚ ਨਾਮ ਦਰਜ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਤੇਜਲ ਗੁਪਤਾ ਨੇ “ਇੱਕ ਬੱਚੇ ਦੁਆਰਾ 30 ਸਕਿੰਟਾਂ ਵਿੱਚ ਸਭ ਤੋਂ ਵੱਧ ਹੁਲਾ ਹੂਪ ਸਪਿਨ” ਦਾ ਇੱਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਸ ਨੇ 30 ਸਕਿੰਟਾਂ ਵਿੱਚ 79 ਹੂਲਾ ਹੂਪ ਸਪਿਨ ਕੀਤੇ ਹਨ।

ਅਨਵੈ ਬਾਂਸਲ ਨੇ ਇੱਕ ਬੱਚੇ ਦੁਆਰਾ 10 ਮਿੰਟਾਂ ਵਿੱਚ 85 ਸੈਂਟੀਮੀਟਰ ਦੇ ਘੇਰੇ ਵਿੱਚ ਹੂਪ ਦੇ ਨਾਲ ਸਭ ਤੋਂ ਵੱਧ ਹੁਲਾ ਹੂਪ ਸਪਿਨਜ਼” ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਉਸ ਨੇ 10 ਮਿੰਟਾਂ ਵਿੱਚ 1020 ਸਪਿਨ ਕੀਤੇ। ਸਕੂਲ ਪਿ੍ੰਸੀਪਲ ਡਾ ਪਰਮਜੀਤ ਕੌਰ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

Facebook Comments

Trending