Connect with us

ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ਵਿਖੇ ‘ਅੰਤਰ-ਰਾਸ਼ਟਰੀ ਸਾਖਰਤਾ ਦਿਵਸ’ ਦਾ ਆਯੋਜਨ

Published

on

Organized 'International Literacy Day' at Master Tara Singh College

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਵਿਖੇ ਕਾਲਜ ਦੇ ਅਰਥ-ਸ਼ਾਸਤਰ ਕੱਲਬ ਦੁਆਰਾ ‘ਅੰਤਰ-ਰਾਸ਼ਟਰੀ ਸਾਖਰਤਾ ਦਿਵਸ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਨੂੰ ਸਾਖਰਤਾ ਬਾਰੇ ਦਸੱਦਿਆਂ ਕਿਸੇ ਕੌਮ ਦੀ ਤਰੱਕੀ ਵਿੱਚ ਇਸ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਗਿਆ। ਇਸ ਦਿਵਸ ਦਾ ਮੁੱਖ ਮੰਤਵ ਵਿਅਕਤੀਗਤ,ਭਾਈਚਾਰਕ ਅਤੇ ਸਮਾਜਿਕ ਜੀਵਨ ਵਿੱਚ ਸਾਖਰਤਾ ਦੀ ਮੱਹਤਤਾ ਉਪਰ ਜ਼ੋਰ ਦੇਣਾ ਸੀ।

ਇਸ ਮੌਕੇ ਕਲਬ ਦੁਆਰਾ ਭਾਰਤ ਦੇ ਵੱਖ ਵੱਖ ਰਾਜਾਂ ਦੀ ਸਾਖਰਤਾ ਦਰ ਉੱਤੇ ਸਮੂਹਿਕ ਵਿਚਾਰ-ਵਟਾਂਦਰਾ ਕੀਤਾ ਗਿਆ ।ਆਦਰਸ਼ ‘ਈਚ ਵਨ ਟੀਚ ਵਨ’ ਉਦੋਂ ਪੂਰਾ ਹੁੰਦਾ ਦਿਖਾਈ ਦਿੱਤਾ ਜਦੋਂ ਵਿਦਿਆਰਥਣਾਂ ਨੇ ਆਪਣੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ,ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ,ਸਕੱਤਰ, ਗੁਰਬਚਨ ਸਿੰਘ ਪਾਹਵਾ ਨੇ ਵਿਿਦਆਰਥਣਾਂ ਦੇ ਇਸ ਕਾਰਜ ਵਿੱਚ ਸਫਲਤਾ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

Facebook Comments

Trending