Connect with us

ਪੰਜਾਬੀ

ਗਠੀਏ ਦੇ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਇਸ ਚੀਜ਼ ਦਾ ਸੇਵਨ

Published

on

Consuming this stuff is no less than a boon for arthritis sufferers

ਚੰਗੀ ਸਿਹਤ ਲਈ ਜ਼ਰੂਰੀ ਨਹੀਂ ਕਿ ਤੁਹਾਡੇ ਸਰੀਰ ਨੂੰ ਦਵਾਈਆਂ ਦੀ ਜ਼ਰੂਰਤ ਹੀ ਹੋਵੇ ਬਲਕਿ ਤੁਸੀਂ ਕੁਝ ਅਜਿਹੀਆਂ ਚੀਜ਼ਾਂ ਤੋਂ ਵੀ ਚੰਗੀ ਸਿਹਤ ਪਾ ਸਕਦੇ ਹੋ ਜੋ ਕੁਦਰਤ ਨੇ ਸਾਨੂੰ ਦਿੱਤੀਆਂ ਹਨ। ਬਹੁਤ ਸਾਰੀਆਂ ਚੀਜ਼ਾਂ ਅਜਿਹੀਆਂ ਹਨ ਜੋ ਚਿਕਿਤਸਕ ਗੁਣਾਂ ਨਾਲ ਭਰਪੂਰ ਹਨ। ਇਨ੍ਹਾਂ ਵਿਚੋਂ ਇਕ ਹੈ ਕਸ਼ਮੀਰੀ ਕੇਸਰ। ਇਸਦੇ ਸੇਵਨ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਕਸ਼ਮੀਰੀ ਕੇਸਰ ਦੇ ਕਿੰਨੇ ਫਾਇਦੇ ਹਨ।

ਕਸ਼ਮੀਰੀ ਕੇਸਰ ਦੇ ਫ਼ਾਇਦੇ
ਕੇਸਰ ਦੀ ਵਰਤੋਂ ਤੁਸੀਂ ਕਈ ਚੀਜ਼ਾਂ ਵਿਚ ਕਰਦੇ ਹੋ। ਇਸ ਦੇ ਸੇਵਨ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਕ ਤਰ੍ਹਾਂ ਨਾਲ ਇਹ ਹੱਡੀਆਂ ਲਈ ਵਰਦਾਨ ਹੈ। ਇਹ ਸਰੀਰ ਵਿਚ ਕੈਲਸ਼ੀਅਮ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਜੇ ਤੁਹਾਨੂੰ ਪਾਚਨ ਪ੍ਰਣਾਲੀ ਸੰਬੰਧੀ ਪ੍ਰੇਸ਼ਾਨੀ ਰਹਿੰਦੀ ਹੈ ਤਾਂ ਤੁਸੀਂ ਕੇਸਰ ਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਇਹ ਤੁਹਾਡੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਏਗਾ ਅਤੇ ਸਾਰੀਆਂ ਸਮੱਸਿਆਵਾਂ ਵੀ ਦੂਰ ਹੋਣਗੀਆਂ।

ਸ਼ੂਗਰ ਦੇ ਮਰੀਜ਼ਾਂ ਲਈ ਕਸ਼ਮੀਰੀ ਕੇਸਰ ਬਹੁਤ ਫਾਇਦੇਮੰਦ ਹੈ। ਇਸ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਵਿਚ ਮੌਜੂਦ ਮੈਂਗਨੀਜ਼ ਤੁਹਾਡੇ ਬਲੱਡ ਸ਼ੂਗਰ ਲੈਵਲ ਲਈ ਬਹੁਤ ਮਦਦਗਾਰ ਹੁੰਦਾ ਹੈ।

ਕੇਸਰ ਦੀ ਵਰਤੋਂ ਦਰਦ ਤੋਂ ਛੁਟਕਾਰਾ ਪਾਉਣ ਲਈ ਵੀ ਕੀਤੀ ਜਾਂਦੀ ਹੈ। ਖ਼ਾਸਕਰ ਜੇ ਕਿਸੇ ਦੇ ਦੰਦ ‘ਚ ਦਰਦ ਹੋ ਰਿਹਾ ਹੈ ਤਾਂ ਤੁਹਾਨੂੰ ਕੇਸਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਜੇ ਤੁਹਾਨੂੰ ਕੀੜਾ ਕੱਟ ਦੇਵੇ ਤਾਂ ਤੁਸੀਂ ਕੇਸਰ ਦੀ ਵਰਤੋਂ ਕਰ ਸਕਦੇ ਹੋ। ਇਸ ਦੀ ਵਰਤੋਂ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ। ਕੀੜੇ ਕੱਟਣ ਨਾਲ ਸਕਿਨ ‘ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਮਿਲੇਗੀ।

ਜੇ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਹੈ ਜਾਂ ਜੇ ਤੁਹਾਨੂੰ ਪੇਟ ਫੁੱਲਣ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਕੇਸਰ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਗਠੀਏ ਦੇ ਕਾਰਨ ਜੋੜਾਂ ਵਿੱਚ ਸੋਜ ਅਤੇ ਦਰਦ ਹੋ ਸਕਦਾ ਹੈ। ਕੇਸਰ ਦੀ ਵਰਤੋਂ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਮਦਦਗਾਰ ਹੋ ਸਕਦਾ ਹੈ।

ਇਸ ਤਰ੍ਹਾਂ ਕਰ ਸਕਦੇ ਹੋ ਸੇਵਨ
ਤੁਸੀਂ ਇਸ ਨੂੰ ਦੁੱਧ ਵਿਚ ਮਿਲਾ ਕੇ ਪੀ ਸਕਦੇ ਹੋ।
ਖੀਰ, ਮਠਿਆਈ ਜਾਂ ਫਿਰ ਕਿਸੀ ਡਿਸ਼ ‘ਚ ਇਸ ਦਾ ਇਸਤੇਮਾਲ ਕਰੋ।
ਇਸ ਨੂੰ ਚੌਲ ‘ਚ ਪਾ ਕੇ ਖਾਓ।
ਜੇ ਤੁਸੀਂ ਨਾਨ-ਵੈੱਜ ਖਾਂਦੇ ਹੋ ਤਾਂ ਤੁਸੀਂ ਉਸ ‘ਚ ਵੀ ਇਸ ਦੀ ਵਰਤੋਂ ਕਰ ਸਕਦੇ ਹੋ।

Facebook Comments

Trending