ਪੰਜਾਬੀ
ਵੇਰਕਾ ਮਿਲਕ ਪਲਾਂਟ ਵੱਲੋਂ ਕਰਵਾਇਆ ਆਮ ਇਜਲਾਸ, ਸਹਿਕਾਰੀ ਸਭਾਵਾਂ ‘ਚੋ 500 ਦੇ ਕਰੀਬ ਪ੍ਰਧਾਨਾਂ ਵੱਲੋਂ ਸ਼ਮੂਲੀਅਤ
Published
2 years agoon
ਲੁਧਿਆਣਾ : ਵੇਰਕਾ ਮਿਲਕ ਪਲਾਂਟ ਵੱਲੋਂ ਸਾਲ 2018-19, 2019-20 ਅਤੇ 2020-21 ਦਾ ਆਮ ਇਜਲਾਸ ਕਰਵਾਇਆ ਗਿਆ। ਇਸ ਦੌਰਾਨ ਮਿਲਕ ਯੂਨੀਅਨ ਨਾਲ ਜੁੜੀਆਂ ਹੋਈਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਵਿੱਚੋ 500 ਦੇ ਕਰੀਬ ਪ੍ਰਧਾਨ ਸਾਹਿਬਾਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਵੇਰਕਾ ਲੁਧਿਆਣਾ ਡੇਅਰੀ ਵੱਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਲਈ 3 ਕਰੋੜ 62 ਲੱਖ ਰੁਪਏ ਬੋਨਸ ਵਜੋਂ ਰੱਖੇ ਗਏ। ਇਸ ਤੋਂ ਇਲਾਵਾ 1.98 ਕਰੋੜ ਰੁਪਏ ਹਿੱਸਾ ਪੂੰਜੀ ਵਜੋਂ ਸਭਾਵਾਂ ਲਈ ਰਾਖਵੇਂ ਰੱਖੇ ਗਏ।
ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਸ਼੍ਰੀ ਰੁਪਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਵੇਰਕਾ ਲੁਧਿਆਣਾ ਡੇਅਰੀ ਆਪਣੇ ਨਾਲ ਜੁੜੇ ਹੋਏ ਦੁੱਧ ਉਤਪਾਦਕਾਂ ਦੇ ਹਿੱਤਾਂ ਲਈ ਹਮੇਸ਼ਾ ਤੱਤਪਰ ਹੈ। ਉਹਨਾਂ ਦੱਸਿਆ ਕਿ ਪਿਛਲੇ ਸਾਲ ਦੌਰਾਨ ਦੁੱਧ ਦੀ ਮੰਦੀ ਦੇ ਬਾਵਜੂਦ ਵੇਰਕਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਤੋ ਇਲਾਵਾਂ ਹੋਰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ ਜੋ ਕਿ ਹੋਰ ਕਿਸੇ ਪ੍ਰਾਈਵੇਟ ਅਦਾਰੇ ਵੱਲੋਂ ਨਹੀ ਦਿੱਤੀਆਂ ਜਾ ਰਹੀਆ।
ਉਨ੍ਹਾ ਦੱਸਿਆ ਕਿ ਦੁੱਧ ਦੀ ਖਰੀਦ ਵਿੱਚ ਪਾਰਦਸ਼ਤਾ ਲਿਆਉਣ ਲਈ ਆਟੋ-ਮੈਟਿਕ ਮਿਲਕ ਕੁਲੈਕਸ਼ਨ ਯੂਨਿਟ, ਦੁੱਧ ਦੀ ਟੈਸਟਿੰਗ ਲਈ ਮਿਲਕੋ ਸਕਰੀਨ ਅਤੇ ਲੈਕਟੋਸਕੈਨ, ਬੀ.ਐਮ.ਸੀ. ਸਬਸਿਡੀ ‘ਤੇ ਮੁੱਹਈਆ ਕਰਵਾਏ ਗਏ ਹਨ। ਪਸ਼ੂਆਂ ਦੀ ਸਿਹਤ ਸੁਧਾਰਣ ਲਈ ਵੈਟਨਰੀ ਸੇਵਾਵਾਂ ਦਿੱਤੀਆਂ ਜਾ ਰਹੀਆ ਹਨ, ਜਿਸ ਵਿੱਚ ਪਸ਼ੂਆਂ ਦੀ ਦਵਾਈਆਂ ਰਿਆੲਤੀ ਦਰ੍ਹਾਂ ਤੇ ਪਸ਼ੂਆਂ ਦੀ ਨਸਲ ਸੁਧਾਰਣ ਲਈ ਕਾਫ ਰੀਅਰਿੰਗ ਪ੍ਰੋਜੈਕਟ ਰਾਹੀ ਤਕਨੀਕੀ ਜਾਣਕਾਰੀ ਮੁੱਹਈਆ ਕਰਵਾਈ ਜਾ ਰਹੀ ਹੈ।
ਸ੍ਰੀ ਸੇਖੋਂ ਨੇ ਅੱਗੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ‘ਤੇ ਵੇਰਕਾ ਵੱਲੋਂ ਸ਼ੁੱਧ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵੇਰਕਾ ਲੁਧਿਆਣਾ ਡੇਅਰੀ ਵੱਲੋਂ ਦੁੱਧ ਉਤਪਾਦਕਾਂ ਨੂੰ ਹਰੇ ਚਾਰੇ ਦੇ ਸੁਧਰੇ ਅਤੇ ਦੋਗਲੀ ਕਿਸਮ ਦੇ ਬੀਜ਼ ਰਿਆੲਤੀ ਦਰ੍ਹਾਂ ‘ਤੇ ਦਿੱਤੇ ਜਾ ਰਹੇ ਹਨ ਅਤੇ ਨਾਲ ਹੀ ਡੇਅਰੀ ਫਾਰਮਿੰਗ ਦੇ ਖਰਚੇ ਨੂੰ ਘਟਾਉਣ ਲਈ ਹਰੇ ਚਾਰੇ ਦਾ ਆਚਾਰ ਪਾਉਣ ਲਈ ਫੌਡਰ ਹਾਰਵੈਸਟਰ ਮਸ਼ੀਨ ਅਤੇ ਫੌਡਰ ਚੌਪਰ ਲੋਡਰ ਮਸ਼ੀਨਾਂ ਵਾਜਿਬ ਕਿਰਾਏ ਉੱਪਰ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ।
ਇਸ ਤੋਂ ਇਲਾਵਾ ਵਪਾਰਕ ਡੇਅਰੀ ਫਾਰਮਾਂ ਨੂੰ ਉਤਸ਼ਾਹਿਤ ਕਰਨ ਲਈ 80 ਵਪਾਰਕ ਡੇਅਰੀ ਫਾਰਮ ਸਥਾਪਤ ਕੀਤੇ ਗਏ ਹਨ। ਦੁੱਧ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਸਭਾਵਾਂ ਵਿੱਚ ਅਤੀ ਆਧੁਨਿਕ ਮਸ਼ੀਨਾਂ ਸਥਾਪਿਤ ਕੀਤੀਆ ਗਈਆਂ ਹਨ। ਸ਼ਹਿਰ ਵਿੱਚ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਲਈ ਉੱਚ-ਕੁਆਲਟੀ ਜਾ ਰਹੀ ਹੈ। ਮਿਲਕ ਪਲਾਂਟ ਦੀ ਸਮਰੱਥਾ ਵਿੱਚ ਵਾਧਾ ਕਰਕੇ 9 ਲੱਖ ਲੀਟਰ ਪ੍ਰਤੀ ਦਿਨ ਕੀਤਾ ਜਾ ਰਿਹਾ ਹੈ।