ਪੰਜਾਬੀ
ਆਈਟੀਆਈ ਲੁਧਿਆਣਾ ਨੂੰ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਬਣਾਇਆ ਜਾਵੇਗਾ: ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ
Published
2 years agoon
ਲੁਧਿਆਣਾ : ਸੰਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਲੁਧਿਆਣਾ ਦੀ ਨਾਮਵਰ ਸੰਸਥਾ ਸਰਕਾਰੀ ਆਈ.ਟੀ.ਆਈ ਨੂੰ ਜਲਦੀ ਹੀ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਇਹ ਐਲਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਲੁਧਿਆਣਾ ਦੀਆਂ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੀ ਹਾਜ਼ਰੀ ਵਿੱਚ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਆਈ.ਟੀ.ਆਈ ਦੇ ਆਪਣੇ ਪਹਿਲੇ ਦੌਰੇ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਅਤੇ ਆਧੁਨਿਕ ਮਸ਼ੀਨਰੀ ਨਾਲ ਨਵੇਂ ਸਿਖਲਾਈ ਕੋਰਸ ਅਤੇ ਮਾਡਿਊਲ ਸ਼ੁਰੂ ਕੀਤੇ ਜਾਣਗੇ। ਅਸੀਂ ਆਧੁਨਿਕ ਮਸ਼ੀਨਾਂ ਸਥਾਪਿਤ ਕਰਾਂਗੇ, ਜਿਨ੍ਹਾਂ ਵਿੱਚ ਸ਼ਾਮਲ ਹਨ – ਸੀਐੱਨਸੀ, 3D ਸਕੈਨਿੰਗ, ਇਲੈਕਟ੍ਰਾਨਿਕ ਮੋਟਰ ਰਿਪੇਅਰ, ਸੀਐੱਮਐਮ ਮਸ਼ੀਨਾਂ। ਸਮੱਸਿਆ ਇਹ ਹੈ ਕਿ ਪੰਜਾਬ ਵਿੱਚ ਨੌਜਵਾਨ ਹਨ, ਪਰ ਨੌਜਵਾਨ ਨੌਕਰੀਆਂ ਦੀ ਘਾਟ ਕਾਰਨ ਗ੍ਰਹਿ ਸੂਬੇ ਵਿੱਚ ਨਹੀਂ ਰਹਿਣਾ ਚਾਹੁੰਦੇ। ਉਦਯੋਗਾਂ ਨੂੰ ਵੱਖ-ਵੱਖ ਕੋਰਸਾਂ ਲਈ ਮਨੁੱਖੀ ਸ਼ਕਤੀ ਦੀ ਲੋੜ ਬਾਰੇ ਜਾਣੂ ਕਰਵਾਉਣ।
ਆਈ.ਟੀ.ਆਈ ਅਤੇ ਐਮ.ਐਸ.ਡੀ.ਸੀ. ਸੈਂਟਰ ਦੇ ਦੌਰੇ ਦੌਰਾਨ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਤਰਜੀਹ ਉਹਨਾਂ ਮਸ਼ੀਨਾਂ ਨੂੰ ਅਪਗ੍ਰੇਡ ਕਰਨਾ ਹੋਵੇਗੀ ਜਿਹਨਾਂ ‘ਤੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਇਮਾਰਤ ਅਤੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਵੀ ਸੁਧਾਰਿਆ ਜਾਵੇਗਾ। ਸੰਸਥਾ ਦੇ ਖੁੱਲ੍ਹੇ ਖੇਤਰ ਨੂੰ ਪੇਸ਼ੇਵਰਾਂ ਦੁਆਰਾ ਤਿਆਰ ਕੀਤਾ ਜਾਵੇਗਾ, ਤਾਂ ਜੋ ਇਸ ਨੂੰ ਦੇਖ ਕੇ ਇੱਕ ਸਕਾਰਾਤਮਕ ਰਵੱਈਆ ਪੈਦਾ ਹੋਵੇ।
ਇਸ ਤੋਂ ਬਾਅਦ ਉਦਯੋਗਪਤੀਆਂ ਨੂੰ ਵਿਕਰਮਜੀਤ ਸਿੰਘ ਨੇ ਮਿਲ ਕੇ ਆਈ.ਟੀ.ਆਈ ਨੂੰ ਅਪਗ੍ਰੇਡ ਕਰਨ ਲਈ ਪੰਜਾਬ ਸਰਕਾਰ ਅਤੇ ਸਨ ਫਾਊਂਡੇਸ਼ਨ ਵੱਲੋਂ ਪੂਰੀ ਮਦਦ ਦੇਣ ਦਾ ਭਰੋਸਾ ਦਿੱਤਾ। ਸਨਅਤਕਾਰਾਂ ਨੇ ਸੰਸਦ ਮੈਂਬਰ ਨੂੰ ਆਪਣੇ ਅਹਿਮ ਸੁਝਾਅ ਵੀ ਦਿੱਤੇ। ਵਿਕਰਮਜੀਤ ਸਿੰਘ ਦਾ ਸਵਾਗਤ ਆਈ.ਟੀ.ਆਈ ਲੁਧਿਆਣਾ ਦੇ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕੀਤਾ।
You may like
-
ਲੁਧਿਆਣਾ ਦੀ ਆਈਟੀਆਈ ਬਣੇਗੀ ਵਿਸ਼ਵ ਪੱਧਰੀ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ
-
ਕੁਲਾਰ ਆਈ.ਟੀ.ਆਈ. ਲੁਧਿਆਣਾ ਦੇ ਮੈਂਬਰ ਨਿਯੁਕਤ
-
ਡੀ.ਬੀ.ਈ.ਈ. ਵੱਲੋਂ ਪਲੇਸਮੈਂਟ ਕੈਂਪ ਭਲਕੇ, ਨਾਮੀ ਕੰਪਨੀਆਂ ਲੈਣਗੀਆਂ ਭਾਗ
-
ਪੀ.ਏ.ਯੂ. ਨੇ ਕਿਸਾਨਾਂ ਨੂੰ ਵੱਖ ਵੱਖ ਖੇਤਰਾਂ ਦੀ ਦਿੱਤੀ ਸਿਖਲਾਈ
-
ਨੈਸ਼ਨਲ ਅਪ੍ਰੈਂਟਸ਼ਿਪ ਪ੍ਰਮੋਸ਼ਨ ਸਕੀਮ (ਐਨ.ਏ.ਪੀ.ਐਸ.) ਸਬੰਧੀ ਕਿਤਾਬਚਾ ਜਾਰੀ
-
ਆਈ.ਟੀ.ਆਈ. ਲੁਧਿਆਣਾ ਵੱਲੋਂ ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਮੀਟ – 2022′ ਆਯੋਜਿਤ