ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਵਿਖੇ ਪੋਸ਼ਣ ਹਫਤੇ ਵਜੋਂ ਮਨਾਇਆ ਗਿਆ । ਇਸ ਮੌਕੇ ‘ਗਰੋ ਮੈਡੀਕਲ ਹਰਬਸ’ ਵਿਸ਼ੇ ‘ਤੇ ਵਿਦਿਆਰਥਣਾਂ ਨੇ ਵੱਖ-ਵੱਖ ਦਵਾਈਆਂ ਵਾਲੇ ਪੌਦੇ ਜਿਵੇਂ ਸਟੀਵੀਆ, ਇੰਨਸੁਲੀਨ, ਨਿੰਮ, ਐਲੋਵੀਰਾ, ਤੁਲਸੀ, ਅਜਵਾਇਣ, ਲਵੈਂਡਰ, ਆਂਵਲਾ, ਪੱਥਰ – ਚੱਟ ਆਦਿ ਪੌਦੇ ਲਗਾਏ। ਇਸ ਵਿਸ਼ੇ ‘ਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਸਾਕਸ਼ੀ ਨੇ ਪਹਿਲਾ ਸਥਾਨ ਅਤੇ ਦੀਕਸ਼ਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ ਵਿਦਿਆਰਥਣਾਂ ਨੂੰ ਭੋਜਨ ਖਾਣ ਸੰਬੰਧੀ ਜਾਣਕਾਰੀ ਦਿੰਦਿਆਂ ਹਰੀਆਂ ਸਬਜ਼ੀਆਂ, ਮੌਸਮੀ ਫਲਾਂ, ਦੁੱਧ ਵਾਲੇ ਖਾਧ ਪਦਾਰਥ ਅਤੇ ਦਾਲਾਂ ਨੂੰ ਜੀਵਨ ਦਾ ਹਿੱਸਾ ਬਣਾ ਕੇ ਨਿਰੋਲ ਅਤੇ ਸਿਹਤਮੰਦ ਸਰੀਰ ਬਣਾਉਣ ਲਈ ਪ੍ਰੇਰਿਆ। ਕਾਲਜ ਪ੍ਰਿੰਸੀਪਲ ਡਾ: ਕਿਰਨਦੀਪ ਕੌਰ, ਕਾਲਜ ਪ੍ਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ,ਸਕੱਤਰ ਗੁਰਬਚਨ ਸਿੰਘ ਪਾਹਵਾ ਨੇ ਹੋਮ ਸਾਇੰਸ ਵਿਭਾਗ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਸੰਤੁਲਿਤ ਭੋਜਨ ਰਾਹੀਂ ਆਪਣੀ ਜ਼ਿੰਦਗੀ ਸਿਹਤਮੰਦ ਬਣਾਉਣ ਲਈ ਪ੍ਰੇਰਿਆ।