ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ, ਮਾਡਲ, ਡਾਂਸਰ ਅਤੇ ਜੱਜ ਨੋਰਾ ਫਤੇਹੀ ਹਮੇਸ਼ਾ ਸੁਰਖੀਆਂ ’ਚ ਬਣੀ ਰਹਿੰਦੀ ਹੈ। ਨੋਰਾ ਫਤੇਹੀ ‘ਝਲਕ ਦਿਖਲਾ ਜਾ’ ’ਚ ਜੱਜ ਦੀ ਕੁਰਸੀ ਦੇ ਨਜ਼ਰ ਆ ਰਹੀ ਹੈ। ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਨੋਰਾ ਫਤੇਹੀ ਨਾਲ ਜੱਜ ਬਣਨ ਨੂੰ ਲੈ ਕੇ ਖ਼ਾਸ ਗੱਲ ਸਾਹਮਣੇ ਆਈ ਹੈ। ਜਿਸ ’ਚ ਅਦਾਕਾਰਾ ਨੇ ਕਿਹਾ ਕਿ ਮਾਧੁਰੀ ਦਿਕਸ਼ਿਤ ਨਾਲ ਬਤੌਰ ਜੱਜ ਕੰਮ ਕਰਨ ਦਾ ਉਨ੍ਹਾਂ ਦਾ ਸੁਫ਼ਨਾ ਪੂਰਾ ਹੋਇਆ ਹੈ।
ਨੋਰਾ ਫਤੇਹੀ ਨੇ ਕਿਹਾ ਕਿ ‘ਮੈਨੂੰ ਜਦੋਂ ‘ਝਲਕ ਦਿਖਲਾ ਜਾ’ ਦਾ ਆਫ਼ਰ ਆਇਆ ਸੀ ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਸ ਸਮੇਂ ਮੈਨੂੰ ਲਗਦਾ ਸੀ ਕਿ ਇਹ ਸੱਚ ਨਹੀਂ ਮਜ਼ਾਕ ਹੈ। ਇਕ ਵਾਰ ਉਹ ਇਸ ਡਾਂਸ ਸ਼ੋਅ ਦੀ ਪ੍ਰਤੀਯੋਗੀ ਸੀ ਅਤੇ ਹੁਣ ਜਦੋਂ ਉਸ ਨੂੰ ਜੱਜ ਵਜੋਂ ਪੇਸ਼ ਕੀਤਾ ਗਿਆ ਤਾਂ ਉਹ ਸ਼ੋਅ ਨੂੰ ਲੈ ਕੇ ਕਾਫ਼ੀ ਭਾਵੁਕ ਹੋ ਗਈ। ਮੈਂ ਇਸ ਸ਼ੋਅ ਦਾ ਹਿੱਸਾ ਇਸ ਲਈ ਬਣੀ ਕਿਉਂਕਿ ਮੈਨੂੰ ਮਾਧੁਰੀ ਦੀਕਸ਼ਿਤ ਨੂੰ ਮਿਲਣਾ ਸੀ ਪਰ ਮੇਰੀ ਬਦਕਿਸਮਤੀ ਇਹ ਸੀ ਕਿ ਉਹ ਉਸ ਸੀਜ਼ਨ ’ਚ ਜੱਜ ਨਹੀਂ ਸੀ, ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਸ ਸ਼ੋਅ ਦਾ ਜੱਜ ਬਣਾਂਗੀ।’
ਨੋਰਾ ਅੱਗੇ ਕਿਹਾ ਕਿ ‘ਜਦੋਂ ਮੈਂ ਆਪਣੇ ਸਕੂਲ ਦੇ ਦਿਨਾਂ ’ਚ ਕੈਨੇਡਾ ’ਚ ਸੀ ਤਾਂ ਮਾਧੁਰੀ ਮੈਮ ਦੀਆਂ ਫ਼ਿਲਮਾਂ ਦੇਖਦੀ ਸੀ। ਅੱਜ ਜਦੋਂ ਮੈਂ ਉਨ੍ਹਾਂ ਨੂੰ ਮਿਲ ਰਹੀ ਹਾਂ ਅਤੇ ਉਨ੍ਹਾਂ ਨਾਲ ਕੰਮ ਕਰਨ ਦਾ ਸੌਭਾਗ ਪ੍ਰਾਪਤ ਕਰ ਰਹੀ ਹਾਂ ਤਾਂ ਲੱਗਦਾ ਹੈ ਕਿ ਮੇਰਾ ਸੁਫ਼ਨਾ ਪੂਰਾ ਹੋ ਗਿਆ ਹੈ। ਇੰਝ ਲੱਗਦਾ ਹੈ ਕਿ ਦੁਨੀਆ ਕਿੰਨੀ ਛੋਟੀ ਹੈ। ਹਾਲਾਂਕਿ ਮੈਂ ਕਰਨ ਸਰ ਅਤੇ ਮਾਧੁਰੀ ਮੈਮ ਦੇ ਸਾਹਮਣੇ ਥੋੜਾ ਘਬਰਾ ਜਾਂਦਾ ਹਾਂ।’
ਇਸ ਤੋਂ ਇਲਾਵਾ ਨੋਰਾ ਨੇ ਕਿਹਾ ਕਿ ‘ਮੈਨੂੰ ਬਚਪਨ ਤੋਂ ਹੀ ਡਾਂਸ ਦਾ ਸ਼ੌਕ ਸੀ। ਮੈਂ ਹਮੇਸ਼ਾ ਮਹਿਸੂਸ ਕੀਤਾ ਕਿ ਮੇਰੇ ਖੂਨ ’ਚ ਹੀ ਡਾਂਸ ਹੈ। ਇਸ ਤਰ੍ਹਾਂ ਹੌਲੀ-ਹੌਲੀ ਸਕੂਲੀ ਦਿਨਾਂ ਤੋਂ ਹੀ ਡਾਂਸ ਦਾ ਸਫ਼ਰ ਸ਼ੁਰੂ ਹੋ ਗਿਆ। ਜਦੋਂ ਮੈਂ ਇਸ ਰਿਐਲਿਟੀ ਸ਼ੋਅ ’ਚ ਪ੍ਰਤੀਯੋਗੀ ਸੀ ਤਾਂ ਮੈਂ ਬਹੁਤ ਕੁਝ ਸਿੱਖਿਆ ਪਰ ਅੱਜ ਵੀ ਮੈਨੂੰ ਅਜਿਹਾ ਲੱਗਦਾ ਹੈ ਕਿ ਅਜੇ ਵੀ ਬਹੁਤ ਕੁਝ ਸਿੱਖਣਾ ਬਾਕੀ ਹੈ।’
ਨੋਰਾ ਨੇ ਅੱਗੇ ਕਿਹਾ ਕਿ ‘ਮੈਂ ‘ਭੁਜ’, ‘ਬਾਟਲਾ ਹਾਊਸ’, ‘ਸਟ੍ਰੀਟ ਡਾਂਸਰ’ ਆਦਿ ਫ਼ਿਲਮਾਂ ’ਚ ਕੰਮ ਕੀਤਾ ਹੈ। ‘ਸਟ੍ਰੀਟ ਡਾਂਸਰ’ ਤੋਂ ਬਾਅਦ ਕੋਵਿਡ ਆਇਆ ਸੀ ਪਰ ਹੁਣ ਸਭ ਕੁਝ ਫਿਰ ਤੋਂ ਸ਼ੁਰੂ ਹੋ ਗਿਆ ਹੈ। ਜਲਦ ਹੀ ਮੇਰੀਆਂ ਫ਼ਿਲਮਾਂ ਦਾ ਐਲਾਨ ਹੋਵੇਗਾ ਅਤੇ ਮੈਂ ਇਨ੍ਹਾਂ ਫ਼ਿਲਮਾਂ ’ਚ ਮੁੱਖ ਭੂਮਿਕਾ ਨਿਭਾ ਰਹੀ ਹਾਂ। ਸਭ ਕੁਝ ਹੌਲੀ-ਹੌਲੀ ਅੱਗੇ ਵਧ ਰਿਹਾ ਹੈ। ਇਸ ਦੌਰਾਨ ਮੈਂ ਲਵ ਰੰਜਨ ਦੀ ਮੂਕ ਫ਼ਿਲਮ ਪੂਰੀ ਕਰ ਲਈ ਹੈ। ਇਸ ਫ਼ਿਲਮ ’ਚ ਮੈਂ ਐਕਟਿੰਕ ਕਰਦੀ ਨਜ਼ਰ ਆਉਣ ਵਾਲੀ ਹਾਂ।’