ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ, ਲੁਧਿਆਣਾ ਵਿਖੇ ਐਨ.ਐਸ.ਐਸ. ਯੂਨਿਟ ਦੇ ਸਹਿਯੋਗ ਨਾਲ ‘ਅੰਤਰ –ਰਾਸ਼ਟਰੀ ਦਾਨ ਦਿਵਸ’ਦਾ ਆਯੋਜਨ ਕੀਤਾ ਗਿਆ। ਇਸ ਦਿਵਸ ਦਾ ਮੰਤਵ ਦਾਨ ਲਈ ਸਾਂਝਾ ਸਟੇਜ ਅਤੇ ਜਾਣਕਾਰੀ ਮੁੱਹਈਆ ਕਰਵਾਉਣਾ ਸੀ। ਇਸੇ ਦੌਰਾਨ ਕਿਤਾਬ ਦਾਨ ਅਭਿਆਨ ਅਤੇ ਪੋਸਟਰ-ਮੇਕਿੰਗ ਮੁਕਾਬਲੇ ਦਾ ਵੀ ਆਯੋਜਨ ਕੀਤਾ ਗਿਆ। ਜ਼ਰੂਰਤਮੰਦ ਵਿਦਿਆਰਥੀਆ ਲਈ ਫੰਡ ਵੀ ਇਕੱਠੇ ਕੀਤੇ ਗਏ।
ਪੋਸਟਰ ਮੇਕਿੰਗ ਵਿੱਚ ਵਿਧੀ ਨੇ ਪਹਿਲਾ,ਵੰਦਨਾ ਨੇ ਦੂਜਾ ਅਤੇ ਨਿਸ਼ਾ ਪਾਂਡੇ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਦੇ ਪ੍ਰਧਾਨ ਸਵਰਨ ਸਿੰਘ,,ਸੱਕਤਰ ਗੁਰਬਚਨ ਸਿੰਘ ਪਾਹਵਾ ਨੇ ਐਨ.ਐਸ.ਐਸ. ਵਲੰਟੀਅਰ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਡਾ. ਕਿਰਨਦੀਪ ਕੋਰ ਨੇ ਵਿਦਿਆਾਰਥਣਾਂ ਨੂੰ ਜ਼ਰੂਰਤਮੰਦ ਦੀ ਮਦਦ ਕਰਨ ਲਈ ਪ੍ਰੇਰਿਆ ਅਤੇ ਕਿਹਾ ਕਿ ਇਹ ਦਾਨ ਦਿਵਸ ਸੰਸਾਰ ਦੇ ਖਰਾਬ ਹਾਲਾਤਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕਰ ਸਕਦਾ ਹੈ।