ਪੰਜਾਬੀ
ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਨੌਜਵਾਨਾਂ ਲਈ ਮੁਫ਼ਤ ਕਿੱਤਾਮੁਖੀ ਸਿਖਲਾਈ
Published
2 years agoon
ਲੁਧਿਆਣਾ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ (ਪੀ.ਐਸ.ਡੀ.ਐਮ.) ਅਤੇ ਐੱਲ ਐਂਡ ਟੀ ਸੀ ਐੱਸ ਟੀ ਆਈ ਪਿਲਖੁਵਾ ਦੁਆਰਾ ਪੰਜਾਬ ਦੇ ਨੌਜਵਾਨਾਂ ਲਈ 45-90 ਦਿਨਾਂ ਦੀ ਕਿੱਤਾਮੁਖੀ ਰਿਹਾਇਸ਼ੀ ਟ੍ਰੇਨਿੰਗ ਦਿੱਤੀ ਜਾਵੇਗੀ। ਸ੍ਰੀ ਪੰਚਾਲ ਨੇ ਦੱਸਿਆ ਕਿ ਇਨ੍ਹਾਂ ਕਿੱਤਾਮੁਖੀ ਕੋਰਸਾਂ ਵਿੱਚ ਸਕੈਫੋਲਡਿੰਗ, ਬਿਲਡਿੰਗ ਕੰਸਟਰੱਕਸ਼ਨ, ਰੀਐਨਫੋਰਸਮੈਂਟ ਐਂਡ ਕਨਕ੍ਰੀਟ ਵਰਕ, ਪਲੰਬਿੰਗ ਐਂਡ ਪਾਈਪ ਵਰਕ ਦੇ ਕੋਰਸ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਸਕੈਫੋਲਡਿੰਗ ਲਈ ਫਿਟਰ ਟਰੇਡ ਵਿੱਚ ਆਈ.ਟੀ.ਆਈ. ਪਾਸ, ਬਿਲਡਿੰਗ ਕੰਸਟਰੱਕਸ਼ਨ (ਫਾਰਮਵਰਕ) ਲਈ ਸਿਵਲ ਡ੍ਰਾਫਟਸਮੈਨ, ਫਿਟਰ ਅਤੇ ਕਾਰਪੈਂਟਰ ਟਰੇਡ ਵਿੱਚ ਆਈ.ਟੀ.ਆਈ. ਪਾਸ, ਰੀਐਨਫੋਰਸਮੈਂਟ ਐਂਡ ਕਨਕ੍ਰੀਟ ਵਰਕ ਲਈ ਸਿਵਲ ਡ੍ਰਾਫਟਸਮੈਂਨ ਜਾਂ ਫਿਟਰ ਟਰੇਡ ਵਿੱਚ ਆਈ.ਟੀ.ਆਈ. ਪਾਸ, ਪਲੰਬਿੰਗ ਐਂਡ ਪਾਈਪ ਵਰਕ ਦੇ ਕੋਰਸ ਲਈ ਪਲੰਬਿੰਗ ਟਰੇਡ ਵਿੱਚ ਆਈ.ਟੀ.ਆਈ. ਪਾਸ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਪੀ.ਐਸ.ਡੀ.ਐਮ. ਲਈ ਇੱਕ ਵਿਸ਼ੇਸ਼ ਮਾਮਲੇ ਵਜੋਂ, ਗੈਰ-ਆਈ.ਟੀ.ਆਈ. ਉਮੀਦਵਾਰਾਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ ਜਿਹੜੇ ਉਪਰੋਕਤ ਸਾਰੇ ਟਰੇਡਾਂ ਲਈ ਸਿਰਫ 10ਵੀਂ ਅਤੇ 12ਵੀਂ ਪਾਸ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਿੱਤਾਮੁਖੀ ਕੋਰਸਾਂ ਲਈ ਹਰ ਮਹੀਨੇ ਲਗਭਗ 150-180 ਨੌਜਵਾਨਾਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਨੌਜਵਾਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਨੌਕਰੀ ‘ਤੇ ਵੀ ਲਗਵਾਇਆ ਜਾਵੇਗਾ।
You may like
-
DD Jain College ‘ਚ ਹੁਨਰ ਵਿਕਾਸ ਪ੍ਰੋਗਰਾਮ ਨਾਲ ਸਬੰਧਤ ਕਰਵਾਇਆ ਸੈਮੀਨਾਰ
-
ਪੰਜਾਬ ਵਿੱਚ ਡਰੈਗਨ ਫਲਾਂ ਦੀ ਕਾਸ਼ਤ ਬਾਰੇ ਕਰਾਇਆ ਸਿਖਲਾਈ ਕੋਰਸ
-
ਖੇਤੀ ਅਧਾਰਿਤ ਉਦਯੋਗਾਂ ਦੀ ਸਥਾਪਤੀ ਬਾਰੇ ਦਿੱਤੀ ਪੰਜ ਦਿਨਾਂ ਸਿਖਲਾਈ
-
ਕੁਦਰਤੀ ਸਿਰਕਾ ਬਨਾਉਣ ਦੇ ਗੁਰ ਕਿਸਾਨਾਂ ਨੂੰ ਦੱਸੇ
-
ਵਿਦਿਆਰਥੀਆਂ ਨੇ ਸਿਰਜਣਾਤਮਕ ਅਤੇ ਆਲੋਚਨਾਤਮਕ ਸੋਚਣ ਦੇ ਹੁਨਰਾਂ ਦਾ ਕੀਤਾ ਪ੍ਰਦਰਸ਼ਨ
-
ਪੀ.ਏ.ਯੂ. ਵਿੱਚ ਨੌਜਵਾਨ ਕਿਸਾਨਾਂ ਲਈ ਸਰਵਪੱਖੀ ਖੇਤੀਬਾੜੀ ਦਾ ਤਿਮਾਹੀ ਕੋਰਸ ਨੇਪਰੇ ਚੜ੍ਹਿਆ