ਲੁਧਿਆਣਾ : ਪਿਛਲੇ ਦਿਨੀਂ ਗਵਾਲੀਅਰ ਵਿਖੇ ਹੋਈ 61ਵੀਂ ਕਣਕ ਅਤੇ ਜੌਂ ਵਿਗਿਆਨੀਆਂ ਦੀ ਇਕੱਤਰਤਾ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫ਼ਸਲ ਵਿਗਿਆਨੀ ਡਾ.ਹਰੀ ਰਾਮ ਨੂੰ ਡਾ. ਐੱਸ ਨਾਗਾਰਾਜਨ ਯਾਦਗਾਰੀ ਪੁਰਸਕਾਰ ਨਾਲ ਸਨਮਾਨਤ ਕਤਿਾ ਗਿਆ । ਡਾ.ਹਰੀ ਰਾਮ ਇਸ ਵੇਲੇ ਯੂਨੀਵਰਸਿਟੀ ਵਿੱਚ ਪ੍ਰਮੁੱਖ ਫਸਲ ਵਿਗਿਆਨੀ (ਕਣਕ) ਦੇ ਤੌਰ ਤੇ ਸੇਵਾਵਾਂ ਦੇ ਰਹੇ ਹਨ ।
ਇਹ ਪੁਰਸਕਾਰ ਉਹਨਾਂ ਨੂੰ ਭਾਰਤੀ ਖੇਤੀ ਖੋਜ ਸੰਸਥਾਂ, ਨਵੀਂ ਦਿੱਲੀ ਦੇ ਡਿਪਟੀ ਡਾਇਰੈਕਟਰ ਜਨਰਲ (ਫ਼ਸਲ ਵਿਗਿਆਨ) ਡਾ. ਟੀ ਆਰ ਸ਼ਰਮਾ ਅਤੇ ਸਿਮਟ ਮੈਕਸੀਕੋ ਤੋਂ ਡਾ. ਬ੍ਰਾਮ ਗੋਵਰਟਸ ਨੇ ਪ੍ਰਦਾਨ ਕੀਤਾ । ਡਾ. ਹਰੀ ਰਾਮ ਦਾ ਕਣਕ ਬਾਰੇ ਖੋਜ ਦਾ ਮਹੱਤਵਪੂਰਨ ਕੰਮ ਹੈ ਦਿਨਾਂ ਨੇ ਹੁਣ ਤੱਕ 118 ਤੋਂ ਵੱਧ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕੀਤੇ ਹਨ ।
ਅਨੇਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲੈਣ ਵਾਲੇ ਡਾ. ਹਰੀ ਰਾਮ ਖੇਤੀ ਖੋਜ ਦੇ ਨਾਲ-ਨਾਲ ਅਧਿਆਪਨ ਕਾਰਜ ਵੀ ਕਰ ਰਹੇ ਹਨ ਅਤੇ ਪਸਾਰ ਸਿੱਖਿਆ ਨਾਲ ਜੁੜਕੇ ਰੇਡੀਓ, ਟੀ ਵੀ ਰਾਹੀਂ ਵੀ ਕਿਸਾਨਾਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਨ । ਇਸ ਵੱਕਾਰੀ ਪੁਰਸਕਾਰ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਲਾਂਟ ਬਰੀਡਿੰਗ ਵਿਭਾਗ ਦੇ ਮੁਖੀ ਡਾ. ਵੀ ਐੱਸ ਸੋਹੂ ਨੇ ਡਾ. ਹਰੀ ਰਾਮ ਨੂੰ ਵਧਾਈਆਂ ਦਿੱਤੀਆਂ ।