Connect with us

ਪੰਜਾਬ ਨਿਊਜ਼

ਦੋਰਾਹਾ ਉਪ ਮੰਡਲ ਸਰਹਿੰਦ ਨਹਿਰ ‘ਤੇ ਉਸਾਰੀਆਂ ਸਾਖਾਵਾਂ ‘ਚ ਮੱਛੀ ਫੜਨ ਦੀ ਬੋਲੀ 15 ਨੂੰ

Published

on

Bid for fishing in the canals constructed on Sirhind Canal in Doraha Sub Division on 15

ਲੁਧਿਆਣਾ : ਉਪ ਮੰਡਲ ਅਫ਼ਸਰ ਦੋਰਾਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਪੜ ਹੈਡ ਵਰਕਸ ਮੰਡਲ ਸਰਹਿੰਦ ਨਹਿਰ ਦੇ ਉਪ ਮੰਡਲ ਦੋਰਾਹਾ ਅਧੀਨ ਪੈਂਦੀ ਸਰਹਿੰਦ ਨਹਿਰ ਅਤੇ ਉਸਾਰੀਆਂ ਸਾਖਾਵਾਂ ‘ਤੇ ਹਰ ਸਾਲ ਮੱਛੀ ਫੜਨ ‘ਤੇ ਨਿਲਾਮੀ ਬੋਲੀ ਕੀਤੀ ਜਾਂਦੀ ਹੈ। ਇਹ ਬੋਲੀ 15 ਸਤੰਬਰ, 2022 ਦੋਰਾਹਾ ਉਪ ਮੰਡਲ ਸ.ਨ. ਦੋਰਾਹਾ ਦੇ ਦਫ਼ਤਰ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ ਅਤੇ ਇਸ ਦੀ ਮਿਆਦ 01-09-2022 ਤੋਂ 31-08-2023 ਤੱਕ ਹੋਵੇਗੀ।

ਉਪ ਮੰਡਲ ਅਫ਼ਸਰ ਵੱਲੋਂ ਸਾਖਾਵਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਸਰਹਿੰਦ ਨਹਿਰ, ਬੁਰਜੀ 1,30,000 ਤੋਂ 1,94,000 ਤੱਕ, ਪਟਿਆਲਾ ਨਹਿਰ ਬੁਰਜੀ 500 ਤੋਂ 3000 ਤੱਕ, ਕੰਬਾਇਡ ਬਰਾਂਚ ਬੁਰਜੀ 500 ਤੋਂ 10,000, ਅਬੋਹਰ ਬਰਾਂਚ, ਬੁਰਜੀ 500 ਤੋਂ 1,04,000 ਤੱਕ, ਬਠਿੰਡਾ ਬਰਾਂਚ ਬੁਰਜੀ 500 ਤੋਂ 1,08,000 ਤੱਕ ਅਤੇ ਸਿੱਧਵਾਂ ਬਰਾਂਚ ਬੁਰਜੀ 500 ਤੋਂ 2000 ਤੱਕ ਹੈ।

ਬੋਲੀ ਦੀਆਂ ਸ਼ਰਤਾਂ ਸਬੰਧੀ ਉਨ੍ਹਾਂ ਦੱਸਿਆ ਕਿ ਬੋਲੀ ਮਨਜੂਰ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ ਹੈੱਡ ਵਰਕਸ ਮੰਡਲ ਸ.ਨ. ਰੋਪੜ ਕੋਲ ਹੈ, ਸਫਲ ਬੋਲੀਕਾਰ ਤੇ ਬੋਲੀ ਦੀ ਰਕਮ ਮੌਕੇ ‘ਤੇ ਹੀ ਜਮ੍ਹਾ ਕਰਵਾ ਲਈ ਜਾਵੇਗੀ, ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਬੋਲੀ ਰੱਦ ਸਮਝੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੋਲੀ ਉਪਰੋਕਤ ਰੀਚਾਂ ਅਨੁਸਾਰ ਹੋਵੇਗੀ ਅਤੇ ਸਫਲ ਬੋਲੀਕਾਰ ਨੂੰ ਆਪਣੀ ਸਫਲ ਬੋਲੀ ਤੇ ਲਈ ਰੀਚ ਵਿੱਚੋਂ ਹੀ ਮੱਛੀਆਂ ਫੜਨ ਦਾ ਅਧਿਕਾਰ ਹੋਵੇਗਾ। ਉਨ੍ਹਾਂ ਕਿਹਾ ਕਿ ਮਹੀਨਾ ਜੁਲਾਈ ਅਤੇ ਅਗਸਤ ਵਿੱਚ ਮੱਛੀ ਫੜਨ ਦੀ ਮਨਾਹੀ ਹੈ।

Facebook Comments

Advertisement

Trending