ਮਸ਼ਹੂਰ ਪੰਜਾਬੀ ਅਦਾਕਾਰ ਬਿੰਨੂ ਢਿੱਲੋਂ ਅੱਜ ਯਾਨੀ 29 ਅਗਸਤ ਨੂੰ ਆਪਣਾ 47 ਵਾਂ ਜਨਮਦਿਨ ਮਨਾ ਰਹੇ ਹਨ। ਬਿੰਨੂ ਢਿੱਲੋਂ ਪੰਜਾਬੀ ਫ਼ਿਲਮੀ ਇੰਡਸਟਰੀ ਦਾ ਵੱਡਾ ਨਾਂ ਹੈ। ਬਿੰਨੂ ਢਿੱਲੋਂ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਨਿਭਾਉਂਦੇ ਹਨ। ਬਿੰਨੂ ਢਿੱਲੋਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਸ ਵੀ ਫ਼ਿਲਮ ’ਚ ਹੋਵੇ, ਉਹ ਹਿੱਟ ਜ਼ਰੂਰ ਹੁੰਦੀ ਹੈ। ਅਦਾਕਾਰ ਬਿੰਨੂ ਢਿੱਲੋਂ ਨੂੰ ਪ੍ਰਸ਼ੰਸਕ ਜਨਮਦਿਨ ਦੀਆਂ ਬਹੁਤ ਸ਼ੁਭਕਾਮਨਾਵਾਂ ਆ ਰਹੀਆਂ ਹਨ।
ਅਦਾਕਾਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰਾ ’ਚੋਂ ਇਕ ਹਨ। ਅਦਾਕਾਰ ਦੀਆਂ ਬਹੁਤ ਫ਼ਿਲਮਾਂ ਨੇ ਬਾਕਸ ਆਫ਼ਿਸ ’ਤੇ ਚੰਗੀ ਕਮਾਈ ਕੀਤੀ ਹੈ। ਅਦਾਕਾਰੀ ਦੇ ਨਾਲ ਅਦਾਕਾਰ ਦੀ ਕਾਮੇਡੀ ਵੀ ਲੋਕਾਂ ਨੂੰ ਕਾਫ਼ੀ ਪਸੰਦ ਹੈ। ਅਦਾਕਾਰ ਦੇ ਜਨਮਦਿਨ ’ਤੇ ਉਸੇ ਬਾਰੇ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜੋ ਤੁਸੀਂ ਸ਼ਾਇਦ ਹੀ ਸੁਣੀਆਂ ਹੋਣਗੀਆਂ। ਅਦਾਕਾਰ ਦਾ ਜਨਮ 29 ਅਗਸਤ 1975 ਨੂੰ ਸੰਗਰੂਰ ਦੇ ਜ਼ਿਲ੍ਹੇ ਦੇ ਇਕ ਸ਼ਹਿਰ ’ਚ ਧੂਰੀ ’ਚ ਹੋਇਆ ਹੈ।
ਬਿੰਨੂ ਢਿੱਲੋਂ ਨੇ ਆਪਣੀ ਪੜ੍ਹਾਈ ਧੂਰੀ ਦੇ ਸਰਕਾਰੀ ਸਕੂਲ ’ਚ ਕੀਤੀ ਸੀ। ਇਸ ਤੋਂ ਉੱਚ ਸਿੱਖਿਆ ਹਾਸਲ ਕਰਨ ਲਈ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਦਾਖ਼ਲਾ ਲਿਆ। ਢਿੱਲੋਂ ਐਮ.ਏ ਪਾਸ ਹਨ। ਅਦਾਕਾਰ ਨੇ ਐਮ.ਏ ਥੀਏਟਰ ਅਤੇ ਟੈਲੀਵਿਜ਼ਨ ਦੀ ਪੜ੍ਹਾਈ ਕੀਤੀ ਹੈ। ਇਸ ਦੇ ਨਾਲ ਦੱਸ ਦੇਈਏ ਸਾਲ 1998 ਦੌਰਾਨ ਅਦਾਕਾਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਸਮੇਂ ਬਿੰਨੂ ਦੀ ਕੋਈ ਪਛਾਣ ਨਹੀਂ ਸੀ ਤਾਂ ਉਨ੍ਹਾਂ ਨੂੰ 2200 ਰੁਪਏ ਹੀ ਮਿਲਦੇ ਸੀ। ਉਹ ਇੰਨੀਂ ਘੱਟ ਕਮਾਈ ਤੋਂ ਸੰਤੁਸ਼ਟ ਨਹੀਂ ਸੀ।
ਬਿੰਨੂ ਢਿੱਲੋਂ ਨੂੰ ਫ਼ਿਲਮਾਂ ’ਚ ਭੂਮਿਕਾਵਾਂ ਪ੍ਰਾਪਤ ਕਰਨ ਤੋਂ ਲੈ ਕੇ ਭੁਗਤਾਨ ਪ੍ਰਾਪਤ ਕਰਨ ਤੱਕ ਬਹੁਤ ਸਾਰੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਦਾਕਾਰ ਦੀ ਆਡੀਸ਼ਨ ਅਤੇ ਕਾਸਟਿੰਗ ਦੀ ਪ੍ਰਕਿਰਿਆ ਲੰਬੀ ਅਤੇ ਥਕਾਵਟ ਵਾਲੀ ਸੀ। ਬਿੰਨੂ ਸਸਪੈਂਸ ਡਰਾਮੇ ਵਰਗੀਆਂ ਫ਼ਿਲਮਾਂ ਪਸੰਦ ਕਰਦੇ ਹਨ।
ਬਾਲੀਵੁੱਡ ਦੀ ਮਸ਼ਹੂਰ ਫ਼ਿਲਮ ‘ਸ਼ੋਲੇ’ ਹਮੇਸ਼ਾ ਉਸ ਦੀ ਵਾਚਲਿਸਟ ’ਚ ਟੌਪ ’ਤੇ ਰਹੀ ਹੈ। ਇਸ ਤੋਂ ਇਲਾਵਾ ‘ਭਾਗ ਮਿਲਖਾ ਭਾਗ’ ਜੋ ਅਥਲੀਟ ਮਿਲਖਾ ਸਿੰਘ ਦੇ ਜੀਵਨ ਦਾ ਵਰਣਨ ਕਰਦੀ ਹੈ, ਜਿਸਨੂੰ ਅਦਾਕਾਰ ਦੇਖਣਾ ਪਸੰਦ ਕਰਦਾ ਹੈ।
ਬਿੰਨੂ ਨੂੰ ਸਹੀ ਪਛਾਣ 2011 ’ਚ ਫ਼ਿਲਮ ‘ਜਿੰਨੇ ਮੇਰਾ ਦਿਲ ਲੁੱਟਿਆ’ ਤੋਂ ਮਿਲੀ। ਇਸ ਫ਼ਿਲਮ ’ਚ ਉਨ੍ਹਾਂ ਦੇ ਕਿਰਦਾਰ ਨੂੰ ਖ਼ੂਬ ਪਿਆਰ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਅਦਾਕਾਰ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ। ਹਰ ਕੋਈ ਅਦਾਕਾਰਾ ਦੀ ਅਦਾਕਾਰੀ ਨੂੰ ਪਸੰਦ ਕਰਦਾ ਹੈ।
ਅਦਾਕਾਰ ਦੇ ਫ਼ਿਲਮ ਦੀ ਗੱਲ ਕਰੀਏ ਤਾਂ ਅਦਾਕਾਰ ਬਿੰਨੂ ਅਕਤੂਬਰ ’ਚ ‘ਕੈਰੀ ਆਨ ਜੱਟਾ’ ਦੇ ਤੀਜੇ ਸੀਕਵਲ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਇਨ੍ਹਾਂ ਤੋਂ ਇਲਾਵਾ ਉਹ ਵਾਈਟ ਹਿੱਲ ਸਟੂਡੀਓਜ਼ ਦੇ ਨਾਲ ‘ਗੱਡੀ ਜਾਨਦੀ ਹੈ ਛੱਲਾਗਾਂ ਮਾਰਦੀ’ ਸਿਰਲੇਖ ਵਾਲਾ ਇਕ ਹੋਰ ਪ੍ਰੋਜੈਕਟ ਕਰਣਗੇ, ਜੋ ਕਿ 2023 ’ਚ ਪਰਦੇ ’ਤੇ ਆ ਸਕਦਾ ਹੈ।