ਲੁਧਿਆਣਾ : ਪੀ.ਏ.ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀ ਸ੍ਰੀ ਪੋਤਦਾਰ ਪ੍ਰਤੀਕ ਪੰਡਿਤ ਨੂੰ ਆਪਣੀ ਪੀਐਚ.ਡੀ. ਦੀ ਖੋਜ ਕਰਨ ਲਈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੁਆਰਾ ਵੱਕਾਰੀ ਸੀਨੀਅਰ ਰਿਸਰਚ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਫੈਲੋਸ਼ਿਪ ਵਿੱਚ 35,000/- ਰੁਪਏ ਮਾਸਿਕ ਦੇ ਵਜ਼ੀਫ਼ੇ ਦੇ ਨਾਲ-ਨਾਲ 20,000/-ਰੁਪਏ ਸਾਲਾਨਾ ਫੁਟਕਲ ਖਰਚ ਲਈ ਮਿਲਣਗੇ।
ਪੀ.ਐੱਚ.ਡੀ. ਦੌਰਾਨ ਉਸ ਦੇ ਨਿਗਰਾਨ ਡਾ. ਪ੍ਰੀਤਇੰਦਰ ਕੌਰ, ਸਾਇੰਟਿਸਟ, ਪ੍ਰੋਸੈਸਿੰਗ ਅਤੇ ਫੂਡ ਇੰਜਨੀਅਰਿੰਗ ਵਿਭਾਗ ਹੋਣਗੇ । ਵਿਦਿਆਰਥੀ ਦੀ ਖੋਜ “ਤਾਜ਼ੇ ਉਤਪਾਦਾਂ ਲਈ ਝੋਨੇ ਦੀ ਪਰਾਲੀ ਆਧਾਰਿਤ ਬਾਇਓ-ਕੰਪੋਜ਼ਿਟ ਪੈਕੇਜਿੰਗ ਸਮੱਗਰੀ ਦੇ ਵਿਕਾਸ“ ’ਤੇ ਕੇਂਦਰਿਤ ਹੈ। ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਡੀਨ ਡਾ. ਅਸ਼ੋਕ ਕੁਮਾਰ, ਡਾ. ਸੰਦੀਪ ਬੈਂਸ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਡਾ. ਸ਼ੰਮੀ ਕਪੂਰ, ਰਜਿਸਟਰਾਰ ਨੇ ਵਿਦਿਆਰਥੀ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।