ਲੁਧਿਆਣਾ : ਨਗਰ ਨਿਗਮ ਕਮਿਸ਼ਨਰ ਲੁਧਿਆਣਾ ਵੱਲੋ ਰਿਕਵਰੀ ਲਈ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਹਿੱਤ, ਸ਼੍ਰੀਮਤੀ ਸੋਨਮ ਚੋਧਰੀ, ਸੰਯੁਕਤ ਕਮਿਸ਼ਨਰ-ਕਮ-ਜੋਨਲ ਕਮਿਸ਼ਨਰ ਜੋਨ-ਬੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋਨ-ਬੀ ਦੇ ਵਾਟਰ ਰੇਟ ਸ਼ਾਖਾ ਦੇ ਡਿਫਾਲਟਰਾਂ ਕੋਲੋ ਪਾਣੀ, ਸੀਵਰੇਜ ਅਤੇ ਡਿਸਪੋਜਲ ਵਸੂਲਣ ਲਈ ਸੀਵਰੇਜ ਕੂਨੈਕਸ਼ਨ ਕੱਟਣ ਦੀ ਕਾਰਵਾਈ ਆਰੰਭੀ ਗਈ।
ਇਸ ਕਾਰਵਾਈ ਤਹਿਤ ਬਲਾਕ-23 ਦੀਆ ਕੁੱਲ 5 ਪ੍ਰਾਪਰਟੀਆਂ ਤੋਂ ਰੁਪਏ 1,75,340/- , ਬਲਾਕ-31 ਦੀਆਂ 4 ਪ੍ਰਾਪਰਟੀਆਂ ਤੋਂ ਰੁਪਏ 70,700/- ਅਤੇ ਬਲਾਕ 30 ਦੀਆਂ 6 ਪ੍ਰਾਪਰਟੀਆਂ ਤੇ ਕਾਰਵਾਈ ਕਰਦੇ ਹੋਏ 4 ਪ੍ਰਾਪਰਟੀਆਂ ਜਿੰਨ੍ਹਾਂ ਦਾ ਕੁੱਲ ਬਕਾਇਆ 2,85,744 ਰੁਪਏ ਬਣਦਾ ਸੀ, ਵੱਲੋ ਬਕਾਇਆ ਜ਼ਮ੍ਹਾਂ ਨਾ ਕਰਵਾਉਣ ਕਾਰਨ ਉਨ੍ਹਾਂ ਦੇ ਕੂਨੈਕਸ਼ਨ ਕੱਟੇ ਗਏ ਅਤੇ 2 ਪ੍ਰਾਪਰਟੀਆਂ ਤੋਂ ਰੁਪਏ 1,38,700/- ਵਸੂਲੇ ਗਏ।ਇਸ ਤਰ੍ਹਾ ਇਸ ਕਾਰਵਾਈ ਤਹਿਤ ਕੁੱਲ ਰੁਪਏ 3,84,740/- ਬਤੋਰ ਵਾਟਰ ਟੈਕਸ ਵਸੂਲ ਕਰ ਲਏ ਗਏ।
ਜਿਹੜੇ ਡਿਫਾਲਟਰਾਂ ਵੱਲੋ ਪਾਣੀ ਸੀਵਰੇਜ ਅਤੇ ਡਿਸਪੋਜਲ ਦਾ ਬਕਾਇਆ ਜਮ੍ਹਾ ਨਹੀ ਕਰਵਾਇਆ ਜਾ ਰਿਹਾ, ਉਨ੍ਹਾਂ ‘ਤੇ ਰੋਜ਼ਾਨਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਮੋਕੇ ‘ਤੇ ਵੀ ਬਕਾਇਆ ਜਮ੍ਹਾ ਨਾ ਕਰਵਾਉਣ ਦੀ ਸੂਰਤ ਵਿੱਚ ਉਨ੍ਹਾਂ ਦੇ ਸੀਵਰੇਜ ਕੂਨੈਕਸ਼ਨ ਕੱਟ ਦਿੱਤੇ ਜਾਣਗੇ। ਨਗਰ ਨਿਗਮ ਕਮਿਸ਼ਨਰ ਵੱਲੋ ਆਮ ਪਬਲਿਕ ਨੂੰ ਅਪੀਲ ਕਰਦਿਆਂ ਕਿਹਾ ਕਿ ਪਾਣੀ ਸੀਵਰੇਜ ਅਤੇ ਡਿਸਪੋਜਲ ਦਾ ਬਕਾਇਆ ਜਮ੍ਹਾ ਨਾ ਕਰਵਾਉਣ ਤੇ ਨਗਰ ਨਿਗਮ, ਲੁਧਿਆਣਾ ਵੱਲੋ ਸੀਵਰੇਜ ਕੂਨੈਕਸ਼ਨ ਕੱਟਣ ਸਬੰਧੀ ਕੀਤੀ ਜਾ ਰਹੀ ਅਤੇ ਕਾਰਵਾਈ ਤੋਂ ਬੱਚਣ ਲਈ ਤੁਰੰਤ ਰਹਿੰਦੇ ਬਕਾਇਆਜਾਤ ਜਲਦ ਤੋਂ ਜਲਦ ਜਮ੍ਹਾ ਕਰਵਾਏ ਜਾਣ।