ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ.ਸੈ. ਸਕੂਲ, ਸੰਧੂ ਨਗਰ ਲੁਧਿਆਣਾ ਵਿੱਚ ਹਿੰਦੀ ਵਿਭਾਗ ਵਲੋ ਦੋਹੇ ਸੁਨਾਉਣ ਦੀ ਪ੍ਰਤੀਯੋਗਿਤਾ ਕਰਵਾਈ ਗਈ। ਇਹ ਪ੍ਰਤੀਯੋਗਿਤਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ: ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੀ ਮੁੱਖ ਅਧਿਆਪਕਾ ਸੁਮਨ ਅਰੋੜਾ ਦੀ ਨਿਗਰਾਨੀ ਹੇਠ ਕਰਵਾਈ ਗਈ, ਜਿਸ ਵਿੱਚ ਛੇਵੀਂ ਤੋ ਅਠਵੀਂ ਜੂਨੀਅਰ ਗਰੁੱੱਪ ਅਤੇ ਨੌਵੀਂ ਤੋ ਬਾਰ੍ਹਵੀਂ ਸੀਨੀਅਰ ਗਰੁੱਪ ਨੇ ਭਾਗ ਲਿਆ। ਵਿਦਿਆਰਥੀਆਂ ਨੇ ਰਹੀਮ, ਕਬੀਰ, ਤੁਲਸੀਦਾਸ ਵਰਗੇ ਪ੍ਰਸਿੱਧ ਕਵੀਂਆਂ ਦੇ ਦੋਹੇ ਸੁਣਾਏ।
ਇਸ ਮੌਕੇ ਮੁੱੱਖ ਅਧਿਆਪਕਾ ਨੇ ਬੜੇ ਵਿਸਤਾਰ ਨਾਲ ਗਿਆਨ ਅਤੇ ਧਰਮ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਦੱੱਸਿਆ ਕਿ ਦੋਹਿਆਂ ਨਾਲ ਆਤਮਿਕ ਸ਼ਾਤੀ ਮਿਲਦੀ ਹੈ। ਛੇਵੀ ਤੋਂ ਅੱਠਵੀ ਤੱਕ ਦੇ ਵਿਦਿਆਰਥੀਆਂ ‘ਚ ਮਲਾਇਕਾ ਨੇ ਪਹਲਿਾ, ਮਾਨਸਵੀ ਨੇ ਦੂਜਾ ਅਤੇ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਨੌਵੀ ਤੋਂ ਬਾਰ੍ਹਵੀ ਤੱਕ ਦੇ ਵਿਦਿਆਰਥੀਆਂ ਰਤਿਿਕਾ ਨੇ ਪਹਿਲਾ, ਜੀਆ ਨੇ ਦੂਜਾ ਅਤੇ ਰਿਦੀਮਾ, ਸੁਖਪ੍ਰੀਤ ਅਤੇ ਮਹਕਿ ਨੇ ਤੀਜਾ ਸਥਾਨ ਪ੍ਰਾਪਤ ਕੀਤਾ।