Connect with us

ਪੰਜਾਬ ਨਿਊਜ਼

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ’ਚ 3 ਸਤੰਬਰ ਨੂੰ ਹੋਵੇਗਾ ਪੀਟੀਐੱਮ, ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ

Published

on

PTM will be held on September 3 in all government schools of Punjab, instructions issued to education officials

ਲੁਧਿਆਣਾ : ਸਿੱਖਿਆ ਵਿਭਾਗ ਵੱਲੋਂ 3 ਸਤੰਬਰ ਨੂੰ ਸਾਰੇ ਸਰਕਾਰੀ ਸਕੂਲਾਂ ’ਚ ਪੇਰੈਂਟਸ ਟੀਚਰਜ਼ ਮੀਟਿੰਗ (ਪੀਟੀਐੱਮ) ਕਰਵਾਉਣ ਦੀ ਗੱਲ ਕਹੀ ਗਈ ਹੈ। ਇਸ ਲਈ ਵਿਭਾਗ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਕੇ ਸਕੂਲਾਂ ਨੂੰ ਪੀਟੀਐੱਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ। ਪ੍ਰਾਇਮਰੀ ਤੇ ਅੱਪਰ ਪ੍ਰਾਇਮਰੀ ਸਕੂਲਾਂ ’ਚ ਹੋਣ ਵਾਲੇ ਇਸ ਪੀਟੀਐਮ ਦੌਰਾਨ ਸਿਰਫ਼ ਸਕੂਲ ਸਟਾਫ ਹੀ ਮੌਜੂਦ ਰਹੇਗਾ। ਸਕੂਲੀ ਵਿਦਿਆਰਥੀ ਆਪਣੇ ਮਾਪਿਆਂ ਨਾਲ ਸਕੂਲ ਪੁੱਜਣਗੇ।

ਪੀਟੀਐਮ ਵਾਲੇ ਦਿਨ ਸਟਾਫ ਮਾਪਿਆਂ ਨਾਲ ਵਿਦਿਆਰਥੀਆਂ ਦੀ ਹਾਜ਼ਰੀ, ਪਿਛਲੇ ਮਹੀਨੇ ਦੀ ਕਾਰਗੁਜ਼ਾਰੀ, ਸਿਹਤ ਸੰਭਾਲ, ਸਕੂਲ ’ਚ ਮੁਹੱਈਆ ਹੋਰ ਸਹੂਲਤਾਂ ਆਦਿ ਮੁੱਦਿਆਂ ’ਤੇ ਗੱਲਬਾਤ ਕਰੇਗਾ। ਪੀਟੀਐਮ ਦਾ ਆਯੋਜਨ ਕਰਨ ਤੋਂ ਪਹਿਲਾਂ ਸਕੂਲਾਂ ਨੂੰ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕਰਨਾ ਹੋਵੇਗਾ। ਇਨ੍ਹਾਂ ਵਿਚ ਵਿਦਿਆਰਥੀਆਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, ਐੱਸਐੱਮਸੀ ਮੈਂਬਰਾਂ, ਇਲਾਕੇ ਜਾਂ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਹੋਰਾਂ ਲੋਕਾਂ ਨੂੰ ਸਕੂਲ ਵੱਲੋਂ ਮੀਟਿੰਗ ਲਈ ਸੱਦਾ ਦੇਣਾ ਸ਼ਾਮਿਲ ਹੋਵੇਗਾ।

ਸਕੂਲ ਆਪਣੇ ਪੱਧਰ ’ਤੇ ਵੀ ਨੇੜਲੇ ਮੰਦਰਾਂ, ਜਨਤਕ ਸਥਾਨਾਂ ਤੋਂ ਵੀ ਐਲਾਨ ਕਰਵਾ ਕੇ ਮਾਪਿਆਂ ਨੂੰ ਪੀਟੀਐੱਮ ਲਈ ਪ੍ਰੇਰਿਤ ਕਰਨ। ਉੱਥੇ ਹੀ ਫੇਸਬੁੱਕ, ਟਵਿੱਟਰ, ਸੋਸ਼ਲ ਮੀਡੀਆ ਆਦਿ ਪਲੇਟਫਾਰਮਾਂ ਜਾਂ ਵ੍ਹਟਸਐਪ ਗਰੁੱਪ ਰਾਹੀਂ ਜਾਗਰੂਕਤਾ ਲਈ ਵੱਧ ਤੋਂ ਵੱਧ ਪੋਸਟਰ, ਆਡੀਓ, ਵੀਡੀਓ ਮੈਸੇਜ ਸਾਂਝੇ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸਕੂਲ ਵੱਲੋਂ 3 ਸਤੰਬਰ ਤਕ ਰੋਜ਼ਾਨਾ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੂੰ ਪੀਟੀਐੱਮ ਦੇ ਆਯੋਜਨ ਸਬੰਧੀ ਜਾਣਕਾਰੀ ਦਿਉ।

ਪੀਟੀਐਮ ਵਾਲੇ ਦਿਨ ਸਕੂਲਾਂ ਨੂੰ ਵੱਖ-ਵੱਖ ਗਤੀਵਿਧੀਆਂ ਕਰਨੀਆਂ ਪੈਣਗੀਆਂ। ਇਨ੍ਹਾਂ ਵਿਚ ਮਾਪਿਆਂ ਦਾ ਸੁਆਗਤ ਕਰਨਾ ਸ਼ਾਮਿਲ ਹੋਵੇਗਾ। ਸਕੂਲ ਵਿਚ ਮੁਹੱਈਆ ਵੱਖ-ਵੱਖ ਪ੍ਰਕਾਰ ਦੇ ਸਪਲੀਮੈਂਟਰੀ ਮਟੀਰੀਅਲ, ਲਾਇਬ੍ਰੇਰੀ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਾਵੇ। ਮਾਪਿਆਂ ਲਈ ਖੇਡਾਂ, ਜਿਨ੍ਹਾਂ ਵਿਚ ਸਪੂਨ ਰੇਸ, ਲੈਮਨ ਰੇਸ, ਮਿਊਜ਼ੀਕਲ ਚੇਅਰ, ਬੈਲੂਨ ਰੇਸ ਕਰਵਾਈਆਂ ਜਾ ਸਕਦੀਆਂ ਹਨ।

Facebook Comments

Trending