Connect with us

ਪੰਜਾਬ ਨਿਊਜ਼

ਧਰਨੇ ‘ਤੇ ਬੈਠੇ ਪੀਏਯੂ ਦੇ ਵਿਦਿਆਰਥੀਆ ਨੇ CM ਮਾਨ ਨਾਲ ਕੀਤੀ ਮੁਲਾਕਾਤ

Published

on

Students of PAU sitting on dharna met CM Hon

ਲੁਧਿਆਣਾ : ਖੇਤੀਬਾੜੀ ਵਿਕਾਸ ਅਫਸਰ (ਏਡੀਓ), ਬਾਗਬਾਨੀ ਵਿਕਾਸ ਅਫਸਰ (ਐੱਚਡੀਓ), ਸੋਇਲ ਕੰਜ਼ਰਵੇਸ਼ਨ ਅਫਸਰ (ਐੱਸਸੀਓ), ਖੇਤੀਬਾੜੀ ਸਬ-ਇੰਸਪੈਕਟਰ (ਏਐੱਸਆਈ) ਅਤੇ ਮਾਰਕੀਟ ਸੈਕਟਰੀ ਮੰਡੀ ਬੋਰਡ ਦੀਆਂ ਖਾਲੀ ਪਈਆਂ ਆਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਧਰਨੇ ਤੇ ਬੈਠੇ ਪੀਏਯੂ ਦੇ ਬੀਐੱਸਸੀ ਐਗਰੀਕਲਚਰ, ਐੱਮਐੱਸਸੀ ਐਗਰੀਕਲਚਰ ਅਤੇ ਪੀਐੱਚਡੀ ਐਗਰੀਕਲਚਰ ਵਿਦਿਆਰਥੀ ਅੱਜ ਸ਼ਨਿੱਚਰਵਾਰ ਨੂੰ ਮੁੱਖ ਮੰਤਰੀ ਦੇ ਸੱਦੇ ਤੇ ਉਨ੍ਹਾਂ ਨੂੰ ਮਿਲੇ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖੇਤੀ ਇੱਕ ਲਾਹੇਵੰਦ ਧੰਦਾ ਹੈ ਜੇਕਰ ਨਵੀਂਆ ਨਵੀਆਂ ਤਕਨੀਕਾਂ ਅਪਣਾਈਆਂ ਜਾਣ ਤਾਂ ਇਸ ਨਾਲ ਖੇਤੀ ਬਹੁਤ ਵੱਡੇ ਪੱਧਰ ਤੇ ਜਾ ਸਕਦੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਦੇ ਲਈ ਅਸੀਂ ਵਾਅਦਾ ਕਰਦੇ ਰਹੇ ਹਾਂ ਕਿ ਅਸੀਂ ਖੇਤਾਂ ਦੇ ਮਾਸਟਰ ਰੱਖਾਂਗੇ ਜਿਵੇਂ ਸਕੂਲ ਵਿੱਚ ਅਧਿਆਪਕ ਹੁੰਦੇ ਹਨ। ਜਿਨ੍ਹਾਂ ਬੀਐੱਸਸੀ ਐਗਰੀਕਲਚਰ, ਐੱਮਐੱਸਸੀ ਐਗਰੀਕਲਚਰ ਅਤੇ ਖੇਤੀਬਾੜੀ ਨਾਲ ਸਬੰਧਿਤ ਹੋਰ ਪੜਾਈਆਂ ਕੀਤੀਆਂ ਹੋਈਆਂ ਹਨ, ਉਨ੍ਹਾਂ ਮੁੰਡੇ ਕੁੜੀਆਂ ਨੂੰ ਰੱਖਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਿੱਚ ਖਾਲੀ ਪਈਆਂ 359 ਪੋਸਟਾਂ ਭਰਨ ਦਾ ਫੈਸਲਾ ਕੀਤਾ ਗਿਆ, 200 ਏਡੀਓ, 150 ਸਬ ਇੰਸਪੈਕਟਰ ਅਤੇ 9 ਲੈਬ ਨਾਲ ਸਬੰਧਿਤ ਹਨ ਪਰ ਅਜੇ ਹੋਰ ਪੋਸਟਾਂ ਦੀ ਲੋੜ ਹੈ। ਜਦੋਂ ਇਹ ਵਿਦਿਆਰਥੀ ਫੀਲਡ ਵਿੱਚ ਜਾਣਗੇ ਉੱਥੋਂ ਜੋ ਰਿਪੋਰਟ ਆਏਗੀ ਉਸਦੇ ਮੁਤਾਬਕ ਖੇਤੀਬਾੜੀ ਪਾਲਿਸੀ ਵੀ ਨਵਿਆਵਾਂਗੇ, ਬਦਲਾਂਗੇ ਵੀ। ਆਉਣ ਵਾਲੇ ਦਿਨ੍ਹਾਂ ਵਿੱਚ ਖੇਤੀ ਦੀਆਂ ਹੋਰ ਪੋਸਟਾਂ ਕੱਢੀਆਂ ਜਾਣਗੀਆਂ ।

Facebook Comments

Trending