Connect with us

ਪੰਜਾਬੀ

ਅੱਜ ਬਾਅਦ ਦੁਪਹਿਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ ‘ਚ ਕੀਤਾ ਜਾਵੇਗਾ ਪੇਸ਼

Published

on

This afternoon, former minister Bharat Bhushan Ashu will be produced in the court

ਲੁਧਿਆਣਾ : ਆਸ਼ੂ ਦਾ ਚਾਰ ਦਿਨਾ ਰਿਮਾਂਡ ਅੱਜ ਸ਼ਨਿਚਰਵਾਰ ਨੂੰ ਖ਼ਤਮ ਹੋਣ ਜਾ ਰਿਹਾ ਹੈ। ਇਸ ਦੌਰਾਨ ਆਸ਼ੂ ਨੂੰ ਠੇਕੇਦਾਰ ਤੇਲੂ ਰਾਮ ਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੂਰੇ ਪੰਜਾਬ ’ਚ ਅਨਾਜ ਲਿਫਟਿੰਗ ਦੇ ਟੈਂਡਰ ਦੇਣ ਦਾ ਕੰਮ ਤੇਲੂ ਰਾਮ, ਆਸ਼ੂ ਦੇ ਕਰੀਬੀ ਮੀਨੂੰ ਸੰਜੇ ਮਲਹੋਤਰਾ ਤੇ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਕਰਦੇ ਸਨ। ਇਸ ਦੌਰਾਨ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਹੋਇਆ ਹੈ।

ਪੰਜਾਬ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਹੱਕ ’ਚ ਉਤਰ ਆਏ ਹਨ। ਉਹ ਵਿਜੀਲੈਂਸ ਰੇਜ ਦਫ਼ਤਰ ਦੇ ਸਾਹਮਣੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ’ਚ ਜਾਰੀ ਧਰਨੇ ’ਚ ਪਹੁੰਚੇ। ਉਨ੍ਹਾਂ ਸਾਬਕਾ ਮੰਤਰੀ ਆਸ਼ੂ ਨੂੰ ਕਲੀਨ ਚਿੱਟ ਦਿੰਦਿਆਂ ਕਿਹਾ ਕਿ ਇਹ ਪੂਰਾ ਮਾਮਲਾ ਸਿੱਧੇ ਤੌਰ ’ਤੇ ਸਿਆਸੀ ਰੰਜਿਸ਼ ਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਚੁੱਕੀ ਹੈ।

Facebook Comments

Trending