ਲੁਧਿਆਣਾ : ਬੀਸੀਐਮ ਸਕੂਲ ਬਸੰਤ ਸਿਟੀ ਪੱਖੋਵਾਲ ਰੋਡ, ਲੁਧਿਆਣਾ ਵੱਲੋਂ ਕਰਵਾਏ ਗਏ ਤਕਨਾਲੋਜੀ ਅਧਾਰਤ ਸਮਾਗਮ ਟੈਕਨੋਵੈਂਜ਼ਾ-2022 (ਸਾਇੰਸ ਐਂਡ ਇਨੋਵੇਸ਼ਨ ਫੈਸਟ) ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ ਲੁਧਿਆਣਾ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਗੁਰਵੀਰ ਸਿੰਘ ਸੰਧੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਵਿੱਚ ਲਗਭਗ 32 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨ੍ਹਾਂ ਨੇ ਰੋਬੋਟਿਕਸ, ਗ੍ਰੀਨ ਟੈੱਕ, ਗੇਮਿੰਗ ਅਤੇ ਸਪੇਸ ਟੈਕਨਾਲੋਜੀ ਵਿਚ ਹਿੱਸਾ ਲਿਆ। ਗੁਰਵੀਰ ਸਿੰਘ ਨੇ ਇਕ ਅਜਿਹਾ ਰੋਬੋਟ ਤਿਆਰ ਕੀਤਾ ਜੋ ਅਸਲ ਜ਼ਿੰਦਗੀ ਵਿਚ ਮਦਦ ਕਰੇਗਾ। ਉਸ ਨੇ ਇਸ ਪ੍ਰੋਜੈਕਟ ਲਈ ਸਾਫਟਵੇਅਰ (Arduino IDE) ਦੀ ਵਰਤੋਂ ਕੀਤੀ। ਉਹ ਇੱਕ ਰੋਬੋਟ ਬਣਾਉਣ ਵਿੱਚ ਸਫਲ ਰਿਹਾ ਜੋ ਮਹਿਮਾਨਾਂ ਨੂੰ ਸਨੈਕਸ ਪਰੋਸਣ ਅਤੇ ਗਾਰਡ ਵਜੋਂ ਕੰਮ ਕਰਨ ਵਿੱਚ ਲਾਭਦਾਇਕ ਹੋਵੇਗਾ।
ਆਪਣੀ ਸਫਲਤਾ ਸਾਂਝੀ ਕਰਦਿਆਂ ਗੁਰਵੀਰ ਨੇ = ਕਿਹਾ, “ਮੈਂ ਆਪਣੇ ਕੰਪਿਊਟਰ ਅਧਿਆਪਕ ਸ੍ਰੀ ਕੁਲਦੀਪ ਸਿੰਘ ਦੀ ਅਗਵਾਈ ਹੇਠ ਪੰਜ ਦਿਨ ਅਭਿਆਸ ਕੀਤਾ। ਮੈਂ ਆਪਣੀ ਜ਼ਿੰਦਗੀ ਵਿਚ ਤਕਨੀਕੀ ਮਾਹਰ ਬਣਨਾ ਚਾਹੁੰਦਾ ਹਾਂ। ਸਕੂਲ ਦੀ ਪ੍ਰਿੰਸੀਪਲ ਹਰਮੀਤ ਕੌਰ ਵੜੈਚ ਨੇ ਕਿਹਾ ਕਿ ਗੁਰਵੀਰ ਆਪਣੇ ਭਵਿੱਖ ਵਿੱਚ ਅਚੰਭੇ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਵਿਚ ਉਸ ਦੀ ਦਿਲਚਸਪੀ ਪਰਿਭਾਸ਼ਤ ਤੌਰ ਤੇ ਉਸ ਨੂੰ ਸਫਲਤਾ ਦੇ ਸਿਖਰ ਤੇ’ ਲੈ ਜਾਵੇਗੀ।