ਲੁਧਿਆਣਾ : 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਬੀਸੀਐਮ ਸਕੂਲ ਦੁੱਗਰੀ ਲੁਧਿਆਣਾ ਦੀ ਪ੍ਰਿੰਸੀਪਲ ਡਾ: ਵੰਦਨਾ ਸ਼ਾਹੀ ਨੂੰ ਨੈਸ਼ਨਲ ਐਵਾਰਡ-2022 ਨਾਲ ਸਨਮਾਨਿਤ ਕੀਤਾ ਜਾਵੇਗਾ। ਰਾਸ਼ਟਰਪਤੀ ਦ੍ਰੌਪਦੀ ਮੁਮਰੂ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਦੇਸ਼ ਭਰ ਦੇ ਹੋਰ ਪ੍ਰਤਿਭਾਸ਼ਾਲੀ ਅਧਿਆਪਕਾਂ ਦੇ ਨਾਲ ਉਨ੍ਹਾਂ ਦਾ ਸਨਮਾਨ ਕਰਨਗੇ। ਇਨ੍ਹਾਂ ਵਿੱਚੋਂ ਦੋ ਅਧਿਆਪਕ ਸੀਬੀਐਸਈ ਸਕੂਲਾਂ ਦੇ ਹਨ। ਇਨ੍ਹਾਂ ਵਿੱਚ ਪ੍ਰਿੰਸੀਪਲ ਵੰਦਨਾ ਸ਼ਾਹੀ ਅਤੇ ਤੇਲੰਗਾਨਾ ਰਾਜ ਦੀ ਇਕ ਅਧਿਆਪਕਾ ਵੀ ਸ਼ਾਮਲ ਹੈ।
ਪਿ੍ੰਸੀਪਲ ਡਾ: ਵੰਦਨਾ ਸ਼ਾਹੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਪੁਰਸਕਾਰ ਨਵੀਂ ਸਿੱਖਿਆ ਨੀਤੀ ਦੇ ਯਤਨਾਂ ਤਹਿਤ ਸਕੂਲ ਵਿਚ ਨਵੀਂ ਸੋਚ ਅਤੇ ਪ੍ਰਯੋਗ ਨੂੰ ਉਤਸ਼ਾਹਿਤ ਕਰਨ ਲਈ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਦੀ ਚੋਣ ਇਸ ਸਾਲ ਨਾਸਾ ਦੇ ਪ੍ਰੋਜੈਕਟ ਤਹਿਤ ਕੀਤੀ ਗਈ ਹੈ। ਸਕੂਲ ਦਾ ਵਿਦਿਆਰਥੀ ਸਟਾਰਟਅੱਪ ਪੰਜਾਬ ਵਿੱਚ ਜੇਤੂ ਰਿਹਾ ਹੈ। ਇੰਨਾ ਹੀ ਨਹੀਂ ਸਕੂਲ ਦੀ ਵਿਦਿਆਰਥਣ ਟੈਕਨੋਵੇਜ਼ਾ ‘ਚ ਵੀ ਜੇਤੂ ਰਹੀ ਹੈ।
ਪਿ੍ੰਸੀਪਲ ਡਾ: ਵੰਦਨਾ ਸ਼ਾਹੀ ਦਾ ਕਹਿਣਾ ਹੈ ਕਿ ਅਧਿਆਪਕ ਦਿਵਸ ‘ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਹੋਣਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਹ ਸਨਮਾਨ ਉਸ ਦੇ ਇਕੱਲੇ ਦਾ ਨਹੀਂ ਸਗੋਂ ਉਸ ਦੇ ਸਕੂਲ ਦੀ ਪੂਰੀ ਟੀਮ ਦੀ ਸਖ਼ਤ ਮਿਹਨਤ ਦਾ ਹੈ। ਉਹ 3 ਸਤੰਬਰ ਨੂੰ ਦਿੱਲੀ ਲਈ ਰਵਾਨਾ ਹੋਵੇਗੀ। ਉਥੇ ਹੋਣ ਵਾਲੀ ਰਿਹਰਸਲ ਤੋਂ ਬਾਅਦ ਅਧਿਆਪਕ ਦਿਵਸ ‘ਤੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।