Connect with us

ਪੰਜਾਬੀ

ਰੀਚਾ ਦੇਮ ਬਣੀ ਸਰਕਾਰੀ ਕਾਲਜ ਲੜਕੀਆਂ ਦੀ ਹੈੱਡ ਗਰਲ

Published

on

Richa Dem became the head girl of government college girls

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਸਟੂਡੈਂਟ ਕੌਂਸਲ ਦਾ ਸਥਾਪਨਾ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਾਲਜ ਗੀਤ ਨਾਲ ਹੋਈ। ਕੌਂਸਲ ਵੱਲੋਂ ਕਾਲਜ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਦਾ ਨਿੱਘਾ ਸਵਾਗਤ ਕੀਤਾ ਗਿਆ। ਸੈਸ਼ਨ 2022-23 ਲਈ ਵਿਦਿਆਰਥੀ ਕੌਂਸਲ ਵਿੱਚ 64 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸੁਮਨ ਲਤਾ ਵੱਲੋਂ ਇਨ੍ਹਾਂ ਵਿਿਦਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਸੈਸ਼ ਅਤੇ ਬੈਜ ਦੇ ਕੇ ਸਨਮਾਨਿਤ ਕੀਤਾ ਗਿਆ।

ਵਿਦਿਆਰਥੀਆਂ ਨੇ ਸਹੁ ਚੁੱਕੀ ਕਿ ਉਹ ਸੰਸਥਾ ਦੇ ਵਿਕਾਸ ਲਈ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਵਿਦਿਆਰਥੀ ਕੌਂਸਲ ‘ਚ ਆਏ ਵਿਦਿਆਰਥੀ ਪ੍ਰਸ਼ਾਸਨ ਦਾ ਹਿੱਸਾ ਬਣ ਗਏ ਹਨ ਅਤੇ ਉਨ੍ਹਾਂ ਨੂੰ ਲਗਨ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਉਨ੍ਹਾਂ ਨੂੰ ਆਤਮਵਿਸ਼ਵਾਸ, ਜਿੰਮੇਵਾਰ ਅਤੇ ਭਵਿੱਖ ਦੀਆਂ ਜਿੰਮੇਵਾਰੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰੇਗਾ।

ਹੈੱਡ ਗਰਲ ਰੀਚਾ ਦੇਮ, ਅਡੀਸ਼ਨਲ ਹੈੱਡ ਗਰਲ ਚਾਰੂ ਮਲਹੋਤਰਾ, ਡਿਪਟੀ ਹੈੱਡ ਗਰਲ ਜਸਨੂਰ ਮਹਿਰਾ, ਡਿਪਟੀ ਹੈੱਡ ਗਰਲ ਤੀਸ਼ਾ ਸ਼ਰਮਾ , ਸੈਕਟਰੀ ਸੁਖਦੀਪ ਕੌਰ, ਜੁਆਇਟ ਸੈਕਟਰੀ ਹਰਮੀਤ ਕੌਰ, ਜੁਆਇਟ ਸੈਕਟਰੀ ਤਾਨਿਆ ਦੀ ਚੋਣ ਕੀਤੀ ਗਈ।

Facebook Comments

Trending