ਲੁਧਿਆਣਾ : ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ (ਪੀ.ਡੀ.ਐਫ.ਏ.) ਨੇ ਪੰਜਾਬ ਸਰਕਾਰ ਵਲੋਂ ਦੁੱਧ ਦਾ ਭਾਅ ਵਧਾਉਣ ਤੋਂ ਟਾਲਾ ਵੱਟਣ ਕਰਕੇ 24 ਅਗਸਤ ਨੂੰ ਲੁਧਿਆਣਾ ਵੇਰਕਾ ਮਿਲਕ ਪਲਾਂਟ ਵਿਖੇ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਜਿਸ ਦੀ ਅੱਜ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਵਲੋਂ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਸ.ਕਾਦੀਆਂ ਨੇ ਕਿਹਾ ਕਿ 24 ਅਗਸਤ ਨੂੰ ਲੁਧਿਆਣਾ ਵਿਖੇ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਪੰਜਾਬ ਸਰਕਾਰ ਦੇ ਖਿਲਾਫ ਪੱਕਾ ਧਰਨਾ ਲਾਇਆ ਜਾ ਰਿਹਾ ਹੈ, ਇਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਨੇ 24 ਮਈ 2022 ਨੂੰ 55 ਰੁਪਏ ਕਿਲੋ ਫੈਟ ਦੇਣ ਦਾ ਵਾਅਦਾ ਕੀਤਾ ਸੀ, ਜਿਸ ਵਿਚ 20 ਰੁਪਏ ਕਿਲੋ ਫੈਟ ਮਿਲਕਫੈਡ ਨੇ ਦੇ ਦਿੱਤੇ ਹਨ ਪਰ ਸ: ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਸਰਕਾਰ, ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਨੇ ਆਪਣੇ 35 ਰੁਪਏ ਦੇਣ ਦੀ ਬਜਾਏ ਵਾਅਦਾ ਖਿਲਾਫੀ ਕੀਤੀ ਹੈ।
ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ 24 ਅਗਸਤ ਨੂੰ ਲੁਧਿਆਣਾ ਦੇ ਮਿਲਕ ਪਲਾਂਟ ਦੇ ਬਿਲਕੁਲ ਸਾਹਮਣੇ ਆਪੋ-ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਸਵੇਰੇ 10 ਵਜੇ ਹਰ ਹਾਲਤ ਵਿਚ ਇਕੱਠੇ ਹੋਣ ਤਾਂ ਜੋ ਕੁੰਭਕਰਨ ਦੀ ਨੀਂਦ ਵਿਚ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾ ਕੇ ਉਹ ਆਪਣੇ ਹੱਕ ਲੈ ਸਕਣਾ ਅਤੇ ਪੀ.ਡੀ.ਐਫ.ਏ ਦਾ ਭਰਪੂਰ ਸਾਥ ਦੇ ਸਕਣਾ।