ਲੁਧਿਆਣਾ : ਬੀਸੀਐਮ ਆਰੀਆ ਸਕੂਲ, ਲੁਧਿਆਣਾ ਦੇ ਵਿਦਿਆਰਥੀ ਨੇ ਸਮਾਰਟ ਇੰਡੀਆ ਹੈਕਾਥੌਨ 2022 ਵਿੱਚ ਆਪਣੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਸਮਰੱਥ ਪ੍ਰੋਜੈਕਟ ਨਾਲ ਭਾਰਤ ਭਰ ਵਿੱਚ 250 ਫਾਈਨਲਿਸਟਾਂ ਵਿੱਚੋਂ ਆਪਣੀ ਪਛਾਣ ਬਣਾਈ।
ਸਮਾਰਟ ਇੰਡੀਆ ਹੈਕਾਥੌਨ-2022 ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵੱਲੋਂ ਇੱਕ ਰਾਸ਼ਟਰਵਿਆਪੀ ਪਹਿਲ ਕਦਮੀ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਦਰਪੇਸ਼ ਕੁਝ ਅਹਿਮ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ ਅਤੇ ਇਸ ਤਰ੍ਹਾਂ ਉਤਪਾਦ ਨਵੀਨਤਾ ਦਾ ਸੱਭਿਆਚਾਰ ਅਤੇ ਸਮੱਸਿਆ ਹੱਲ ਕਰਨ ਦੀ ਮਾਨਸਿਕਤਾ ਪੈਦਾ ਕਰਨਾ ਹੈ।
ਐਸ਼ਟ ਨੇ ‘ਫਿੱਟਨੈੱਸ ਐਂਡ ਸਪੋਰਟਸ’ ਸ਼੍ਰੇਣੀ ਦੇ ਤਹਿਤ ਐਨ.ਆਈ. ਇਨੇਬਲਡ ਪ੍ਰੋਜੈਕਟ ਵਿੱਚ ਉਸ ਨੂੰ ‘ਜੇਤੂ’ ਦਾ ਖਿਤਾਬ ਦਿੱਤਾ। ਐਸ਼ਟ ਦੀ ਸ਼ਾਨਦਾਰ ਸਫਲਤਾ ਤੋਂ ਪ੍ਰੇਰਿਤ ਹੋ ਕੇ ਸਕੂਲ ਦੀ ਪ੍ਰਿੰਸੀਪਲ ਡਾ ਪਰਮਜੀਤ ਕੌਰ ਨੇ ਵਿਦਿਆਰਥੀ ਅਤੇ ਉਸ ਦੇ ਗਾਈਡ ਅਧਿਆਪਕਾਂ ਅੰਬਿਕਾ ਸੋਨੀ ਅਤੇ ਅਨਿਲਾ ਸਿੰਗਲਾ ਦੇ ਯਤਨਾਂਦੀ ਸ਼ਲਾਘਾ ਕੀਤੀ।