ਲੁਧਿਆਣਾ : ਰੇਲਗੱਡੀ ਦੀ ਰਫ਼ਤਾਰ ਨੂੰ ਨਵਾਂ ਪੈਮਾਨਾ ਦੇਣ ਲਈ ਪੰਜਾਬ ਪੁੱਜੀ ਵੰਦੇ ਭਾਰਤ ਐਕਸਪ੍ਰੈਸ ਦਾ ਸ਼ੁੱਕਰਵਾਰ ਨੂੰ ਨਵਾਂ ਮੋਰਿੰਡਾ ਤੋਂ ਸਾਹਨੇਵਾਲ ਤਕ ਟਰਾਇਲ ਕੀਤਾ ਗਿਆ। ਇਸ ਦੌਰਾਨ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ। ਟਰਾਇਲ ਆਉਣ-ਜਾਣ ਦੌਰਾਨ ਦੋਵੇਂ ਵਾਰ ਸਫਲ ਰਿਹਾ। ਅੱਜ ਸ਼ਨੀਵਾਰ ਅਤੇ ਕੱਲ ਐਤਵਾਰ ਨੂੰ ਵੀ ਟਰਾਇਲ ਲਏ ਜਾਣਗੇ।
ਟਰਾਇਲ ਦੌਰਾਨ ਟਰੇਨ ‘ਚ 95 ਟਨ ਸਾਮਾਨ ਰੱਖਿਆ ਗਿਆ ਸੀ, ਤਾਂ ਜੋ ਟਰਾਇਲ ਦੌਰਾਨ ਜੇਕਰ ਕੋਈ ਤਕਨੀਕੀ ਖਰਾਬੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਹੱਲ ਕੀਤਾ ਜਾ ਸਕੇ।
ਇਹ ਟਰੇਨ ਨਿਊ ਮੋਰਿੰਡਾ ਰੇਲਵੇ ਤੋਂ ਸਵੇਰੇ 11:34 ਵਜੇ ਸਾਹਨੇਵਾਲ ਲਈ ਰਵਾਨਾ ਹੋਈ ਅਤੇ 115 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ 12:14 ਵਜੇ ਸਾਹਨੇਵਾਲ ਰੇਲਵੇ ਸਟੇਸ਼ਨ ਪਹੁੰਚੀ।
ਇਸ ਤੋਂ ਬਾਅਦ ਟਰੇਨ ਦੁਪਹਿਰ 12:31 ‘ਤੇ ਵਾਪਸ ਰਵਾਨਾ ਹੋਈ ਅਤੇ ਦੁਪਹਿਰ 1:05 ‘ਤੇ ਨਵਾਂ ਮੋਰਾਡਾ ਪਹੁੰਚੀ। ਦੂਜੀ ਟਰਾਇਲ ਰਨ ਲਈ, ਟਰੇਨ ਨਿਊ ਮੋਰਿੰਡਾ ਤੋਂ ਬਾਅਦ ਦੁਪਹਿਰ 2:18 ‘ਤੇ ਰਵਾਨਾ ਹੋਈ ਅਤੇ 2:55 ‘ਤੇ ਸਾਹਨੇਵਾਲ ਪਹੁੰਚੀ, ਜਦਕਿ 3:38 ‘ਤੇ ਵਾਪਸੀ ਅਤੇ ਸ਼ਾਮ 4:16 ‘ਤੇ ਨਵਾਂ ਮੋਰਿੰਡਾ ਪਹੁੰਚੀ। ਟਰਾਇਲ ਦੌਰਾਨ ਟਰੇਨ ਦੀ ਰਫਤਾਰ 115 ਕਿਲੋਮੀਟਰ ਪ੍ਰਤੀ ਘੰਟਾ ਸੀ।