ਲੁਧਿਆਣਾ : ਪੀ.ਏ.ਯੂ. ਅਤੇ ਡਾ. ਜੀ. ਐੱਸ. ਖੁਸ਼ ਫਾਊਂਡੇਸ਼ਨ ਵੱਲੋਂ ਉੱਘੇ ਖੇਤੀ ਵਿਗਿਆਨੀ ਡਾ. ਦਰਸ਼ਨ ਸਿੰਘ ਬਰਾੜ ਦੇ ਸਨਮਾਨ ਵਿੱਚ ਆਯੋਜਿਤ ਦੋ ਰੋਜ਼ਾ ਸਿੰਪੋਜ਼ੀਅਮ ਅੱਜ ਸਮਾਪਤ ਹੋ ਗਿਆ । ਇਹ ਵਿਚਾਰ ਚਰਚਾ ਸਮਾਗਮ ਭਾਰਤ ਦੇ ਹਰੀ ਕ੍ਰਾਂਤੀ ਦੇ ਕੇਂਦਰ ਵਿੱਚ ਬਦਲਾਅ ਦੀ ਦਸ਼ਾ ਅਤੇ ਦਿਸ਼ਾ ਨੂੰ ਸਮਝਣ ਦੇੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ ।
ਅੱਜ ਦੇ ਸੈਸ਼ਨ ਸਰੋਤ ਪ੍ਰਬੰਧਨ ਬਾਰੇ ਖੋਜਾਂ ਦੇ ਮੁੱਖ ਬੁਲਾਰਿਆਂ ਵਿੱਚ ਡਿਪਟੀ ਡਾਇਰੈਕਟਰ ਜਨਰਲ, ਕੁਦਰਤੀ ਸਰੋਤ ਪ੍ਰਬੰਧਨ, ਆਈ.ਸੀ.ਏ.ਆਰ. ਡਾ. ਸੁਰੇਸ਼ ਕੁਮਾਰ ਚੌਧਰੀ ਅਤੇ ਗਲੋਬਲ ਰਿਸਰਚ ਪ੍ਰੋਗਰਾਮ ਡਾਇਰੈਕਟਰ ਡਾ. ਮੰਗੀ ਲਾਲ ਜਾਟ ਨੇ ਛੋਟੇ ਕਿਸਾਨਾਂ ਦੀ ਵਾਤਾਵਰਨ ਸੰਭਾਲ ਵਿੱਚ ਭੂਮਿਕਾ ਅਤੇ ਇਸ ਸੰਬੰਧ ਵਿੱਚ ਸੰਭਾਵਨਾਵਾਂ ਬਾਰੇ ਭਾਸ਼ਣ ਦਿੱਤਾ ।
ਭਾਰਤ ਵਿੱਚ ਖੇਤੀ ਮਸ਼ੀਨੀਕਰਨ ਦੇ ਰੁਝਾਨਾਂ ਅਤੇ ਰਾਸ਼ਟਰੀ ਪੋਸ਼ਣ ਸੁਰੱਖਿਆ ਬਾਰੇ ਡਾ. ਸੀ ਆਰ ਮਹਿਤਾ, ਭੋਪਾਲ ਅਤੇ ਡਾ ਕਿਰਨ ਬੈਂਸ, ਖੁਰਾਕ ਅਤੇ ਪੋਸ਼ਣ ਵਿਭਾਗ ਦੇ ਮੁਖੀ ਦੁਆਰਾ ਪੈਨਲ ਪੇਸ਼ਕਾਰੀਆਂ ਅਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿੱਚ ਭਾਗ ਲੈਣ ਵਾਲਿਆਂ ਵਿੱਚ ਰਾਜ ਸਿੰਚਾਈ ਵਿਭਾਗ ਤੋਂ ਈ.ਆਰ.ਗੁਰਦਿਆਲ ਸਿੰਘ ਢਿੱਲੋਂ, ਸ਼੍ਰੀ ਬਲਦੇਵ ਸਿੰਘ ਸਰਾਂ, ਡਾ. ਰਾਜਬੀਰ ਸਿੰਘ, ਡਾ. ਨਚੀਕੇਤ ਕੋਤਵਾਲੀ ਵਾਲੇ, ਡਾ. ਗੁਰਕੰਵਲ ਸਿੰਘ, ਸ਼੍ਰੀ ਪ੍ਰਭਾਤ ਸ਼੍ਰੀਵਾਸਤਵ ਆਦਿ ਸ਼ਾਮਿਲ ਹੋਏ ।
ਦਿਨ ਦੇ ਅਗਲੇ ਹਿੱਸੇ ਵਿੱਚ ਦੇਸ਼ ਦੇ ਹਰੀ ਕ੍ਰਾਂਤੀ ਦੇ ਧੁਰੇ ਵਿੱਚ ਆਏ ਬਦਲਾਵਾਂ ਨੂੰ ਸਮਝਣ ਵੱਲ ਖੇਤੀ ਮਾਹਿਰਾਂ ਨੇ ਵਿਸ਼ੇਸ਼ ਧਿਆਨ ਦਿੱਤਾ । ਇਹਨਾਂ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਤੋਂ ਡਾ. ਰਬੀ ਨਰਾਇਣ ਸਾਹੂ, ਡਾ. ਇੰਦਰਜੀਤ ਸਿੰਘ, ਵਾਈਸ ਚਾਂਸਲਰ, ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਸਨ। ਦੂਜੇ ਬੁਲਾਰਿਆਂ ਵਿੱਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਪਸ਼ੂ ਵਿਗਿਆਨ ਸੈਕਸ਼ਨ ਦੇ ਉਪ ਨਿਰਦੇਸ਼ਕ ਡਾ. ਭੂਪੇਂਦਰ ਨਾਥ ਤਿ੍ਰਪਾਠੀ ਸ਼ਾਮਿਲ ਹੋਏ ।
ਬੁਲਾਰਿਆਂ ਨੇ ਛੋਟੀ ਕਿਸਾਨੀ ਦੇ ਪਸ਼ੂ ਧਨ ਬਾਰੇ ਗੱਲਬਾਤ ਕੀਤੀ । ਇਸ ਤੋਂ ਇਲਾਵਾ ਪੀ.ਏ.ਯੂ. ਦੇ ਸਾਬਕਾ ਵਾਈਸ ਚਾਂਸਲਰਾਂ ਡਾ. ਕੇ. ਐੱਸ ਔਲਖ, ਡਾ. ਐੱਮ ਐੱਸ ਕੰਗ, ਡਾ. ਬੀ ਐੱਸ ਢਿੱਲੋਂ ਤੋਂ ਇਲਾਵਾ ਜੋਬਨੇਰ ਰਾਜਸਥਾਨ ਦੀ ਐੱਸ ਕੇ ਐੱਨ ਖੇਤੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜੀਤ ਸਿੰਘ ਸੰਧੂ, ਡਾ. ਬੀ ਆਰ ਕੰਬੋਜ, ਡਾ. ਏ ਕੇ ਸ਼ੁਕਲਾ, ਡਾ. ਅਸ਼ੋਕ ਕੁਮਾਰ, ਡਾ. ਪ੍ਰਭਾਤ ਕੁਮਾਰ ਵਰਗੇ ਵੱਡੇ ਖੇਤੀ ਵਿਦਵਾਨ ਸ਼ਾਮਿਲ ਹੋਏ ।