ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ਼ ਮਨਾਇਆ ਗਿਆ। ਇਸ ਮੌਕੇ ਕਲਾਸ 1 ਤੋਂ 3 ਤੱਕ ਦੇ ਬੱਚੇ ਰਾਧਾ ਅਤੇ ਕ੍ਰਿਸ਼ਨ ਜੀ ਦੇ ਰੂਪ ਵਿੱਚ ਸਜੇ ਹੋਏ ਨਜਰ ਆਏ। ਇਸ ਦੌਰਾਨ ਬੱਚਿਆਂ ਨੇ ਰਾਧਾ ਕ੍ਰਿਸ਼ਨ ਜੀ ਦੇ ਸੁੰਦਰ ਪੋਸਟਰ ਵੀ ਬਣਾਏ।
ਇਸ ਮੌਕੇ ਬੱਚਿਆਂ ਨੂੰ ਸਮਾਰਟ ਕਲਾਸ ਤੇ ਸ਼੍ਰੀ ਕ੍ਰਿਸ਼ਨ ਲੀਲਾਵਾਂ ਦੀ ਇੱਕ ਵੀਡੀਓ ਵੀ ਦਿਖਾਈ ਗਈ। ਇਸ ਦੇ ਨਾਲ਼ ਹੀ ਬੱਚਿਆਂ ਨੇ ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੂਦੇਵ ਅਤੇ ਮਈਯਾ ਯਸ਼ੋਧਾ ਦੀ ਸੁੰਦਰ ਧੁਨ ‘ਤੇ ਡਾਂਸ ਵੀ ਕੀਤਾ।
ਸਾਰੇ ਬੱਚਿਆਂ ਨੇ ਕ੍ਰਿਸ਼ਨ* ਜੀ ਦੇ ਰਸ-ਭਿੰਨੇ ਭਜਨਾਂ ਦਾ ਗੁਣਗਾਣ ਵੀ ਕੀਤਾ। ਇਸ ਦੌਰਾਨ ਦਹੀਂ-ਹਾਂਡੀ ਗਤੀਵਿਧੀ ਮੁੱਖ ਖਿੱਚ ਦਾ ਕੇਂਦਰ ਰਹੀ ਸਾਰੇ ਬੱਚਿਆਂ ਨੂੰ ਮੱਖਣ ਅਤੇ ਮਿਸ਼ਰੀ ਦਾ ਪ੍ਰਸ਼ਾਦਿ ਵੀ ਵਰਤਾਇਆ ਗਿਆ।
ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਦੁਆਰਾ ਪ੍ਰਸਤੁਤ ਕੀਤੀਆਂ ਰੰਗ-ਬਿਰੰਗੀਆਂ ਝਲਕੀਆਂ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਨਾਲ਼ ਹੀ ਸਾਰਿਆਂ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਬਹੁਤ-ਬਹੁਤ ਵਧਾਈ ਵੀ ਦਿੱਤੀ।
ਇਸ ਦੇ ਨਾਲ਼ ਹੀ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸ਼੍ਰੀ ਕ੍ਰਿਸ਼ਨ* ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।
.