ਲੁਧਿਆਣਾ : ਨਗਰ ਨਿਗਮ ਦੀ ਜ਼ੋਨ-ਸੀ ਦੀ ਤਹਿਬਜਾਰੀ ਸ਼ਾਖਾ ਵਲੋਂ ਸ਼ਿਮਲਾਪੁਰੀ ਦੇ ਇਲਾਕੇ ਵਿਚ ਕਾਰਵਾਈ ਕਰਦੇ ਹੋਏ ਨਾਜਾਇਜ਼ ਕਬਜ਼ੇ ਹਟਾ ਦਿੱਤੇ ਗਏ ਅਤੇ ਇਸ ਕਾਰਵਾਈ ਦੌਰਾਨ ਕਬਾੜੀਏ ਵਲੋਂ ਸੜਕਾਂ ਉਪਰ ਨਾਜਾਇਜ਼ ਕਬਜ਼ਾ ਕਰ ਕੇ ਰੱਖੇ ਬੋਰੇ ਅਤੇ ਹੋਰ ਸਮਾਨ ਕਬਜੇ ਵਿਚ ਲੈ ਲਿਆ ਗਿਆ। ਤਹਿਬਜ਼ਾਰੀ ਸ਼ਾਖਾ ਨੂੰ ਸ਼ਿਮਲਾਪੁਰੀ ਦੇ ਇਲਾਕੇ ਵਿਚ ਨਾਜਾਇਜ਼ ਕਬਜੇ ਹੋਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਚੱਲਦਿਆਂ ਨਾਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ ਕੀਤੀ ਗਈ।
ਤਹਿਬਜ਼ਾਰੀ ਸ਼ਾਖਾ ਨੂੰ ਸ਼ਿਕਾਇਤ ਮਿਲੀ ਸੀ ਕਿ ਸ਼ਿਮਲਾਪੁਰੀ ਦੇ ਇਲਾਕੇ ਵਿਚ ਇਕ ਕਬਾੜੀਏ ਵਲੋਂ ਸੜਕਾਂ ਉਪਰ ਹੀ ਨਾਜਾਇਜ਼ ਕਬਜਾ ਕਰਕੇ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਉਸ ਵਲੋਂ ਸੜਕਾਂ ਵਿਚਕਾਰ ਹੀ ਆਪਣੇ ਵਾਹਨ ਖੜ੍ਹੇ ਕੀਤੇ ਹੋਏ ਹਨ। ਕਾਰਵਾਈ ਕਰਦਿਆਂ ਜੋਨ-ਸੀ ਅਮਲੇ ਵਲੋਂ ਸੜਕ ਉਪਰ ਨਾਜਾਇਜ਼ ਤੌਰ ‘ਤੇ ਖੜ੍ਹਾ ਵਾਹਨ ਕਬਜੇ ਵਿਚ ਲੈਣ ਦੇ ਨਾਲ ਨਾਲ ਹੋਰ ਸਮਾਨ ਵੀ ਕਬਜੇ ਵਿਚ ਲੈ ਲਿਆ ਗਿਆ। ਨਿਯਮਾਂ ਦੀ ਉਲੰਘਣਾ ਹੋਣ ‘ਤੇ ਤਹਿਬਜ਼ਾਰੀ ਸ਼ਾਖਾ ਵਲੋਂ 10 ਹਜ਼ਾਰ ਜੁਰਮਾਨਾ ਵੀ ਕੀਤਾ ਗਿਆ।