ਲੁਧਿਆਣਾ :ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ( ਫੀਕੋ ) ਨੇ 10 ਉੱਘੀਆਂ ਸ਼ਖਸੀਅਤਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਲਈ ਅਵਾਰਡ ਆਫ਼ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਰਵਿੰਦਰ ਸੈਣੀ, ਸੈਣੀ ਟੈਕ ਇੰਜੀਨੀਅਰਜ਼ (ਮਸ਼ੀਨ ਟੂਲਜ਼), ਮਹਿਲ ਸਿੰਘ ਜੀ. ਐੱਸ. ਐਗਰੀਕਲਚਰਲ ਇੰਡਸਟਰੀ (ਐਗਰੀਕਲਚਰ), ਆਦਿਤਿਆ ਗੁਪਤਾ ਡਿਊਰੋ ਫੋਰਜ ਪ੍ਰਾਈਵੇਟ ਲਿਮਿਟੇਡ (ਸੀਕਲੇ ਪਾਰਟਸ), ਐਸ.ਬੀ. ਸਿੰਘ ਤਾਰਨ ਇੰਡਸਟਰੀਜ਼ (ਸਰਵਿਸ ਸੈਕਟਰ), ਪਰਦੀਪ ਕੁਮਾਰ ਮਹਾਜਨ ਬੀ.ਆਰ. ਨਿਟ ਫੈਬਸ (ਟੈਕਸਟਾਈਲ), ਰਾਕੇਸ਼ ਕੁਮਾਰ ਗੁਪਤਾ ਰੀਕੋ ਸਾਈਕਲਸ (ਸਾਈਕਲ) ਨੂੰ ਸਨਮਾਨਿਤ ਕੀਤਾ ਗਿਆ।
ਇਸੇ ਤਰ੍ਹਾਂ ਬਹਾਰ ਸਿੰਘ ਖੁਰਲ ਵਿਸ਼ਵਕਰਮਾ ਬਾਡੀ ਮੇਕਰਸ (ਔਟੋਮੋਬਿਲ), ਅਨੁਰਾਗ ਦੀਕਸ਼ਿਤ ਰਾਘਵ ਪ੍ਰਿਸੀਜਨ ਫੋਰਜ (ਆਟੋ ਪਾਰਟਸ), ਐਡਵੋਕੇਟ ਗੁਰਪ੍ਰੀਤ ਸਿੰਘ ਸੋਹਲ (ਪ੍ਰੋਫੈਸ਼ਨਲ), ਡਾ: ਬਲਦੇਵ ਸਿੰਘ ਔਲਖ (ਪ੍ਰੋਫੈਸ਼ਨਲ) ਨੂੰ ਸਨਮਾਨਿਤ ਕੀਤਾ ਗਿਆ।
ਇਹਨਾਂ ਅਵਾਰਡ ਆਫ਼ ਐਕਸੀਲੈਂਸ ਦੀ ਵੰਡ ਸ਼੍ਰੀ ਵਰਿੰਦਰ ਸ਼ਰਮਾ ਡਾਇਰੈਕਟਰ ਐਮ.ਐਸ.ਐਮ.ਈ. ਵਿਕਾਸ ਸੰਸਥਾਨ, ਸ਼੍ਰੀ ਏ.ਪੀ. ਸ਼ਰਮਾ ਜਨਰਲ ਮੈਨੇਜਰ ਸੈਂਟਰਲ ਟੂਲ ਰੂਮ, ਸ੍ਰੀ ਰਾਕੇਸ਼ ਕਾਂਸਲ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ, ਸ੍ਰੀ ਕੁੰਦਨ ਲਾਲ ਅਤੇ ਸ੍ਰੀ ਰਾਜੇਸ਼ ਕੁਮਾਰ, ਸਹਾਇਕ ਡਾਇਰੈਕਟਰ ਐਮ.ਐਸ.ਐਮ.ਈ. ਵਿਕਾਸ ਸੰਸਥਾਨ; ਦੀ ਮਜੂਦਗੀ ਵਿੱਚ ਕੀਤੀ ਗਈ ।
ਫਿਕੋ ਇਸ ਮੌਕੇ ਫੀਕੋ ਦੇ ਪ੍ਰਧਾਨ ਕੁਲਾਰ ਨੇ ਕਿਹਾ ਕਿ ਟ੍ਰੇਡ ਅਤੇ ਇੰਡਸਟਰੀ ਦੀ ਬਿਹਤਰੀ ਲਈ ਆਉਣ ਵਾਲੇ ਸਾਲਾਂ ਵਿੱਚ ਹੋਰ ਜੋਰਦਾਰ ਢੰਗ ਨਾਲ ਸੇਵਾ ਕਰਨ ਦਾ ਵਾਅਦਾ ਕਰਦਾ ਹੈ। ਇਹ ਦਿਨ ਸਾਰੇ ਭਾਰਤੀਆਂ ਲਈ ਬਹੁਤ ਮਹੱਤਵ ਰੱਖਦਾ ਹੈ ਜਦੋਂ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ। ਇਸ ਦਿਨ ਨੂੰ ਬੜੇ ਉਤਸ਼ਾਹ ਨਾਲ ਮਨਾਉਣ ਦੀ ਲੋੜ ਹੈ।