ਪੰਜਾਬੀ
ਗੁਲਜ਼ਾਰ ਗਰੁੱਪ ਨੇ ਮਨਾਇਆ 75ਵਾਂ ਆਜ਼ਾਦੀ ਦਿਵਸ
Published
2 years agoon
ਲੁਧਿਆਣਾ : ਗੁਲਜ਼ਾਰ ਗਰੁੱਪ ਆਫ ਇੰਸਟੀਚਿਊਟਸ ਨੇ ਦੇਸ਼ ਭਗਤੀ ਦੇ ਭਾਵਾਂ ਨਾਲ ਭਰੇ ਮਾਹੌਲ ਵਿਚ 75ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ। ਪੂਰੇ ਕੈਂਪਸ ਨੂੰ ਝੰਡਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਕਾਰਜਕਾਰੀ ਨਿਰਦੇਸ਼ਕ ਗੁਰਕੀਰਤ ਸਿੰਘ ਵੱਲੋਂ ਭਾਰਤੀ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਅਤੇ ਇਸ ਤੋਂ ਬਾਅਦ ਰਾਸ਼ਟਰੀ ਗੀਤ ਅਤੇ ਦੇਸ਼ ਭਗਤੀ ਦੇ ਗੀਤ ਗਾਏ ਗਏ।
ਜੀਜੀਆਈ ਦੇ ਐਨਸੀਸੀ ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਪਰੇਡ ਪੇਸ਼ ਕੀਤੀ ਅਤੇ ਆਦਰ ਪੂਰਵਕ ਸਲਾਮੀ ਦਿੱਤੀ। ਇਸ ਮੌਕੇ ਬੋਲਦਿਆਂ ਗੁਰਕੀਰਤ ਸਿੰਘ ਨੇ ਸ਼ਹੀਦਾਂ ਅਤੇ ਭਾਰਤੀ ਰੱਖਿਆ ਸੇਵਾਵਾਂ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਭਰਪੂਰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸ਼ਹੀਦਾਂ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ; ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।
ਨੌਜਵਾਨ ਪੀੜ੍ਹੀ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦੀਆਂ ਕਦਰਾਂ-ਕੀਮਤਾਂ ਨੂੰ ਨਹੀਂ ਸਮਝ ਸਕਦੀ ਪਰ ਉਨ੍ਹਾਂ ਦੁਆਰਾ ਕੀਤੀਆਂ ਕੁਰਬਾਨੀਆਂ ਅਨਮੋਲ ਹਨ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਨ, ਨੈਤਿਕ ਵਿਵਹਾਰ ਨੂੰ ਬਣਾਈ ਰੱਖਣ ਅਤੇ ਰਾਸ਼ਟਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਹਰੇਕ ਖੇਤਰ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਯਤਨ ਕਰਨ ਲਈ ਕਿਹਾ ਗਿਆ।
ਜੀ.ਜੀ.ਆਈ. ਦਾ ਸਟਾਫ ਅਤੇ ਵਿਦਿਆਰਥੀ ਇਸ ਇਤਿਹਾਸਕ ਦਿਨ ਨੂੰ ਮਨਾਉਣ ਲਈ ਕਾਲਜ ਦੇ ਵਿਸ਼ਾਲ ਲਾਅਨ ਵਿੱਚ ਇਕੱਠੇ ਹੋਏ। “ਭਾਰਤ ਮਾਤਾ ਕੀ ਜੈ” ਵਰਗੇ ਨਾਅਰੇ ਅਤੇ “ਵੰਦੇ ਮਾਤਰਮ, ਮਾਂ ਤੁਝੇ ਸਲਾਮ, ਦਿਲ ਦੀਆ ਹੈ ਜਾਨ ਭੀ ਦੇਂਗੇ ਏ ਵਤਨ ਤੇਰੀ ਲੀਏ, ਮੇਰਾ ਰੰਗ ਦੇ ਬਸੰਤੀ ਚੋਲਾ” ਵਰਗੇ ਗਾਣੇ ਆਦਿ ਨੇ ਕੈਂਪਸ ਵਿੱਚ ਅਸਮਾਨ ਗੂੰਜਣ ਲੱਗ ਪਿਆ ।