ਲੁਧਿਆਣਾ : ਆਰੀਆ ਕਾਲਜ ਲੁਧਿਆਣਾ ਵਿਖੇ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹੋਤਸਵ ਤਹਿਤ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿੱਚੋਂ ਇੱਕ ‘ਹਰ ਘਰ ਤਿਰੰਗਾ’ਮੁਹਿੰਮ ਤਹਿਤ ਕਾਲਜ ਦੇ ਏਕ ਭਾਰਤ-ਸ਼੍ਰੇਸ਼ਟ ਭਾਰਤ ਕਲੱਬ, ਐਨ.ਸੀ.ਸੀ. ਅਤੇ ਐਨ.ਐਸ.ਐਸ. ਵੱਲੋਂ ‘ਸਾਡਾ ਰਾਸ਼ਟਰੀ ਝੰਡਾ: ਭਾਰਤ ਦੀ ਏਕਤਾ ਅਤੇ ਮਹਾਨਤਾ ਦਾ ਪ੍ਰਤੀਕ’ ਵਿਸ਼ੇ ’ਤੇ ਝੰਡਾ ਲਹਿਰਾ ਕੇ ਸੈਮੀਨਾਰ ਕਰਵਾਇਆ ਗਿਆ।
ਇਸ ਮੁਹਿੰਮ ਤਹਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਆਪਣੀ ਛੱਤ ‘ਤੇ ਤਿਰੰਗਾ ਲਹਿਰਾ ਕੇ ਕਈ ਸੈਲਫੀ ਫੋਟੋਆਂ ਭੇਜੀਆਂ, ਜਿਨ੍ਹਾਂ ‘ਚੋਂ ਬੀ.ਏ., ਦੂਜੇ ਸਾਲ ਦੀ ਵਿਦਿਆਰਥਣ ਭਾਗਿਆ ਚੋਪੜਾ ਨੂੰ ਸਰਵੋਤਮ ਸੈਲਫੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਸਹੁੰ ਚੁਕਾਈ ਗਈ | ਰਾਸ਼ਟਰੀ ਝੰਡੇ ਦਾ ਸਨਮਾਨ ਕਰਨ ਲਈ ਵੀ ਪ੍ਰਣ ਲਿਆ ਗਿਆ।
ਆਰੀਆ ਕਾਲਜ ਮੈਨੇਜਮੈਂਟ ਕਮੇਟੀ ਦੀ ਸਕੱਤਰ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। । ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੇ ਦੱਸਿਆ ਕਿ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਹਰ ਵਿਦਿਆਰਥੀ ਨੇ ਇਸ ਮੁਹਿੰਮ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ ਹੈ। ਸੁਤੰਤਰਤਾ ਦਿਵਸ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਤਿਰੰਗੇ ਦੀ ਸ਼ਾਨ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ ਵੀ ਪ੍ਰੇਰਿਆ।