Connect with us

ਅਪਰਾਧ

ਲੁਧਿਆਣਾ ‘ਚ ਵਪਾਰੀ ਦੇ ਘਰ ਛਾਪਾ ਮਾਰਨ ਪਹੁੰਚੀ GST ਟੀਮ ‘ਤੇ ਹਮਲਾ, ਅਫਸਰਾਂ ਦੀ ਕੁੱਟਮਾਰ

Published

on

Attack on the GST team that arrived to raid the house of a businessman in Ludhiana, the officers were beaten up

ਲੁਧਿਆਣਾ : ਬੋਗਸ ਬਿਲਿੰਗ ਮਾਮਲੇ ’ਚ ਬਸੰਤ ਐਵੇਨਿਊ ਇਲਾਕੇ ’ਚ ਕਾਰੋਬਾਰੀ ਦੇ ਘਰ ਰੇਡ ਕਰਨ ਪਹੁੰਚੀ ਸੈਂਟਰਲ ਜੀਐੱਸਟੀ ਟੀਮ ’ਤੇ ਕਾਰੋਬਾਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਅਧਿਕਾਰੀਆਂ ਦੀ ਟੀਮ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦੀ ਗੱਡੀ ਦੀ ਭੰਨ-ਤੋੜ ਕੀਤੀ। ਸੂਚਨਾ ਮਿਲਣ ’ਤੇ ਥਾਣਾ ਸਦਰ ਪੁਲਿਸ ਨੇ ਅਧਿਕਾਰੀਆਂ ਨੂੰ ਉਥੋਂ ਸੁਰੱਖਿਅਤ ਕੱਢਿਆ। ਹਾਲਾਂਕਿ ਕਾਰੋਬਾਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਗਏ ਹਮਲੇ ’ਚ ਦੋ ਅਧਿਕਾਰੀ ਬੁਰੀ ਤਰ੍ਹਾਂ ਫੱਟੜ ਹੋ ਗਏ।

ਜਾਣਕਾਰੀ ਮੁਤਾਬਕ ਕਾਰੋਬਾਰੀ ਯਸ਼ਪਾਲ ਮਹਿਤਾ ਦੇ ਘਰ ਸਹਾਇਕ ਕਮਿਸ਼ਨਰ ਰੋਹਿਤ ਮੀਣਾ ਤੇ ਹੇਮੰਤ ਕੁਮਾਰ ਦੀ ਟੀਮ ਨੇ ਛਾਪੇਮਾਰੀ ਕੀਤੀ ਸੀ। ਟੀਮ ਕੋਲ ਸਰਚ ਵਾਰੰਟ ਸੀ। ਟੀਮ ਦੇ ਮੈਂਬਰ ਜਦ ਤਲਾਸ਼ੀ ਲੈਣ ਲੱਗੇ ਤਾਂ ਕਾਰੋਬਾਰੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਹੇਮੰਤ ਕੁਮਾਰ ਤੇ ਚੇਤਨਾ ਸਿੰਘ ਜ਼ਖ਼ਮੀ ਹੋ ਗਏ। ਮੁਲਜ਼ਮਾਂ ਨੇ ਟੀਮ ਦੀ ਇਨੋਵਾ ਕਾਰ ’ਤੇ ਵੀ ਹਮਲਾ ਕਰ ਕੇ ਭੰਨ-ਤੋੜ ਕੀਤੀ। ਥਾਣਾ ਸਦਰ ਪੁਲਿਸ ਨੇ ਇਸ ਮਾਮਲੇ ’ਚ ਯਸ਼ਪਾਲ ਮਹਿਤਾ, ਉਸ ਦੀ ਨੂੰਹ ਅਲਕਾ ਮਹਿਤਾ, ਸ਼ਕੁੰਬਰਾ ਮਹਿਤਾ ਸਣੇ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

Facebook Comments

Trending