ਪੰਜਾਬੀ
ਚਿਹਰੇ ਦੇ ਸਫੈਦ ਦਾਗ ਹੋਣਗੇ ਮਿੰਟਾਂ ‘ਚ ਸਾਫ਼, ਸਿਰਫ਼ ਇਸਤੇਮਾਲ ਕਰੋ ਐਲੋਵੇਰਾ ਸਣੇ ਇਹ ਚੀਜ਼ਾਂ
Published
2 years agoon
ਹਰ ਔਰਤ ਚਾਹੁੰਦੀ ਹੈ ਕਿ ਉਸ ਦਾ ਚਿਹਰਾ ਇਕਦਮ ਸਾਫ਼ ਰਹੇ। ਸਕਿਨ ‘ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦਾਗ, ਪਿੰਪਲਸ ਅਤੇ ਤਿਲ ਨਾ ਹੋਵੇ। ਪਰ ਬਦਲਦਾ ਮੌਸਮ, ਧੂੜ ਮਿੱਟੀ, ਸਕਿਨ ਨੂੰ ਸਭ ਤੋਂ ਪਹਿਲਾਂ ਘੇਰਦੇ ਹਨ। ਖ਼ਾਸ ਕਰਕੇ ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਨ੍ਹਾਂ ਦੇ ਚਿਹਰੇ ‘ਚ ਸਫੈਦ ਡਾਟਸ ਦਿਖਾਈ ਦੇਣ ਲੱਗਦੇ ਹਨ। ਕਈ ਵਾਰ ਤਾਂ ਜ਼ਿਆਦਾ ਮੇਕਅਪ ਪ੍ਰਾਡੈਕਟਸ ਦਾ ਇਸਤੇਮਾਲ ਕਰਨ ਨਾਲ ਵੀ ਚਿਹਰੇ ‘ਤੇ ਸਫੈਦ ਡਾਟਸ ਹੋ ਸਕਦੇ ਹਨ। ਇਨ੍ਹਾਂ ਸਫੈਦ ਡਾਟਸ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ ‘ਚ…
ਐਲੋਵੇਰਾ ਜੈੱਲ ਤੁਸੀਂ ਐਲੋਵੇਰਾ ਜੈੱਲ ਦਾ ਇਸਤੇਮਾਲ ਕਰਕੇ ਸਕਿਨ ਦੇ ਸਫੈਦ ਡਾਟਸ ਦੂਰ ਕਰ ਸਕਦੇ ਹੋ। ਤਾਜ਼ੀ ਐਲੋਵੇਰਾ ਜੈੱਲ ਨੂੰ ਤੋੜ ਕੇ ਕਿਸੇ ਕੌਲੀ ‘ਚ ਕੱਢ ਸਕਦੇ ਹੋ। ਫਿਰ ਤੁਸੀਂ ਉਨ੍ਹਾਂ ਨੂੰ ਸਫੈਦ ਡਾਟਸ ‘ਤੇ ਲਗਾਓ। ਨਿਯਮਿਤ ਤੌਰ ‘ਤੇ ਇਸਦਾ ਇਸਤੇਮਾਲ ਕਰਨ ਨਾਲ ਸਕਿਨ ਦੇ ਸਫੈਦ ਡਾਟਸ ਦੂਰ ਹੋ ਸਕਦੇ ਹਨ।
ਹਲਦੀ : ਹਲਦੀ ‘ਚ ਪਾਏ ਜਾਣ ਵਾਲੇ ਐਂਟੀ-ਬੈਕਟੀਰੀਅਲ ਗੁਣ ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦੀ ਹੈ। ਚਿਹਰੇ ਦੇ ਸਫੈਦ ਡਾਟਸ ਹਟਾਉਣ ਲਈ ਤੁਸੀਂ ਹਲਦੀ ਦਾ ਇਸਤੇਮਾਲ ਕਰ ਸਕਦੇ ਹੋ। ਹਲਦੀ ‘ਚ ਥੋੜ੍ਹਾ ਜਿਹਾ ਚੰਦਨ ਪਾਊਡਰ ਅਤੇ ਠੰਡਾ ਪਾਣੀ ਮਿਲਾਓ। ਸਾਰੀਆਂ ਚੀਜਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਮਿਸ਼ਰਨ ਨੂੰ ਸਫੈਦ ਦਾਣਿਆਂ ‘ਤੇ ਲਗਾਓ। ਹਫਤੇ ‘ਚ ਦੋ ਵਾਰ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ।
ਸ਼ਹਿਦ ਅਤੇ ਜੀਰੇ ਦਾ ਇਸਤੇਮਾਲ : ਤੁਸੀਂ ਸ਼ਹਿਦ ਅਤੇ ਜੀਰੇ ਦਾ ਚਿਹਰੇ ‘ਤੇ ਇਸਤੇਮਾਲ ਕਰਕੇ ਵੀ ਸਫੈਦ ਡਾਟਸ ਤੋਂ ਰਾਹਤ ਪਾ ਸਕਦੇ ਹੋ। ਸ਼ਹਿਦ ‘ਚ ਪਾਏ ਜਾਣ ਵਾਲੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਸਕਿਨ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ ਉਧਰ ਦੂਜੇ ਪਾਸੇ ਜੀਰੇ ‘ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟਸ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਚਿਹਰੇ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਸਹਾਇਤਾ ਕਰਦੇ ਹਨ। ਸ਼ਹਿਦ ‘ਚ ਜੀਰਾ ਮਿਲਾ ਕੇ ਤੁਸੀਂ ਸਕਿਨ ਦੇ ਸਫੈਦ ਡਾਟਸ ‘ਤੇ ਲਗਾਓ। ਸਮੱਸਿਆ ਤੋਂ ਨਿਜ਼ਾਤ ਮਿਲੇਗੀ।
ਟੀ ਟ੍ਰੀ ਆਇਲ ਦਾ ਇਸਤੇਮਾਲ : ਟੀ ਟ੍ਰੀ ਆਇਲ ‘ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਖਾਸ ਕਰਕੇ ਬਰਸਾਤੀ ਮੌਸਮ ‘ਚ ਚਿਹਰੇ ‘ਤੇ ਸਫੈਦ ਡਾਟਸ ਦਿਖਾਈ ਦਿੰਦੇ ਹਨ। ਤੁਸੀਂ ਇਸ ਤੋਂ ਰਾਹਤ ਪਾਉਣ ਲਈ ਸੰਕਰਮਿਤ ਥਾਂ ‘ਤੇ ਟੀ ਟ੍ਰੀ ਆਇਲ ਦਾ ਇਸਤੇਮਾਲ ਕਰੋ। ਟੀ ਟ੍ਰੀ ਆਇਲ ‘ਚ ਤੁਸੀਂ ਸੰਤਰੇ ਦਾ ਪਾਊਡਰ ਵੀ ਮਿਲਾ ਸਕਦੇ ਹੋ। ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਨਾਲ ਘੋਲ ਲਓ ਅਤੇ ਫਿਰ ਚਿਹਰੇ ‘ਤੇ ਲਗਾਓ। ਸਮੱਸਿਆ ਤੋਂ ਰਾਹਤ ਮਿਲੇਗੀ।
ਖੰਡ ਦੀ ਵਰਤੋਂ : ਤੁਸੀਂ ਖੰਡ ਦੀ ਵਰਤੋਂ ਕਰਕੇ ਵੀ ਚਿਹਰੇ ਦੇ ਸਫੈਦ ਡਾਟਸ ਦੂਰ ਕਰ ਸਕਦੇ ਹੋ। ਖੰਡ ‘ਚ ਤੁਸੀਂ ਥੋੜ੍ਹਾ ਜਿਹਾ ਟਮਾਟਰ ਦਾ ਰਸ ਮਿਲਾਓ। ਮਿਸ਼ਰਨ ਨੂੰ ਮਿਕਸ ਕਰਕੇ ਡਾਟਸ ਵਾਲੀ ਥਾਂ ‘ਤੇ ਲਗਾਓ। 5-10 ਮਿੰਟ ਬਾਅਦ ਚਿਹਰੇ ਧੋ ਲਓ। ਖੰਡ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਦੀ ਇਨਫੈਕਸ਼ਨ ਦੂਰ ਕਰਨ ‘ਚ ਮਦਦ ਕਰਨਗੇ ਅਤੇ ਟਮਾਟਰ ਦੇ ਰਸ ‘ਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਤੁਹਾਡੀ ਸਕਿਨ ਦੇ ਡੈੱਡ ਸੈਲਸ ਨੂੰ ਠੀਕ ਕਰਨ ‘ਚ ਸਹਾਇਤਾ ਕਰੇਗਾ।
You may like
-
ਕਾਲੀ ਹਲਦੀ ਸਿਰਦਰਦ ਤੋਂ ਲੈ ਕੇ ਸਾਹ ਦੀ ਬੀਮਾਰੀ ‘ਚ ਕਰੋ ਇਸਤੇਮਾਲ
-
ਇਹ 5 ਭੋਜਨ ਖਾਣ ਨਾਲ ਵਧੇਗੀ ਇਮਿਊਨਿਟੀ, ਨਹੀਂ ਹੋਵੇਗਾ ਬੁਖਾਰ, ਜ਼ੁਕਾਮ-ਖਾਂਸੀ ਦਾ ਅਸਰ
-
ਪ੍ਰੋਟੀਨ ਤੇ ਓਮੇਗਾ 3 ਲਈ ਖਾਓ ਇਹ ਸ਼ਾਕਾਹਾਰੀ ਭੋਜਨ, ਭਾਰ ਹੋਵੇਗਾ ਕੰਟਰੋਲ, ਦਿਖੋਗੇ ਜਵਾਨ
-
ਅਦਰਕ ਸਿਰਫ ਜ਼ੁਕਾਮ ਤੇ ਖਾਂਸੀ ਤੱਕ ਹੀ ਸੀਮਿਤ ਨਹੀਂ, ਹਰਾ ਸਕਦਾ ਗੰਭੀਰ ਬਿਮਾਰੀਆਂ
-
ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ
-
ਦਿਲ, ਦਿਮਾਗ ਤੇ ਚਮੜੀ ਲਈ ਬਹੁਤ ਫਾਇਦੇਮੰਦ ਹੈ ਅਖਰੋਟ, ਜਾਣੋ ਰੋਜ਼ਾਨਾ ਇਸ ਨੂੰ ਖਾਣ ਦੇ ਫਾਇਦੇ