ਪੰਜਾਬ ਨਿਊਜ਼
ਮੇਜਰ ਹਰਬੰਸ ਸਿੰਘ ਦੀਆਂ ਪੁਸਤਕਾਂ ਗੁਰਬਾਣੀ ਵਿੱਚ ਮਿਥਿਹਾਸਿਕ/ਇਤਿਹਾਸਕ ਹਵਾਲੇ ’ਤੇ ਕੀਤੀ ਵਿਚਾਰ ਚਰਚਾ
Published
2 years agoon
ਲੁਧਿਆਣਾ : ਗੁੱਜਰਾਂਵਾਲਾ ਗੁਰੂ ਨਾਨਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਵਲੋਂ ਮੇਜਰ ਹਰਬੰਸ ਸਿੰਘ ਦੀਆਂ ਚਾਰ ਪੁਸਤਕਾਂ ਗੁਰਬਾਣੀ ਵਿੱਚ ਮਿਥਹਾਸਿਕ/ਇਤਿਹਾਸਕ ਹਵਾਲੇ ’ਤੇ ਵਿਚਾਰ ਚਰਚਾ ਕਰਨ ਹਿੱਤ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਗੁਰਦੇਵ ਸਿੰਘ ਸਿੱਧੂ, ਸਾਬਕਾ ਵਾਇਸ ਚੇਅਰਮੈਨ, ਪੰਜਾਬ ਸਕੂਲ ਐਜੂਕੇਸ਼ਨਲ ਬੋਰਡ ਮੋਹਾਲੀ ਨੇ ਕੀਤੀ ।
ਸ. ਇੰਦਰਪਾਲ ਸਿੰਘ, ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨਲ ਟਰੱਸਟ ਅਤੇ ਡਾ. ਬਲਵਿੰਦਰਪਾਲ ਸਿੰਘ, ਪ੍ਰੋਫੈਸਰ, ਜੀ.ਐਚ.ਜੀ. ਖ਼ਾਲਸਾ ਕਾਲਜ, ਗੁਰੂਸਰ ਸੁਧਾਰ ਨੇ ਵਕਤਾ ਵਜੋਂ ਸ਼ਿਰਕਤ ਕੀਤੀ । ਸਮਾਗਮ ਦੇ ਆਰੰਭ ਵਿੱਚ ਡਾ. ਸ.ਪ.ਸਿੰਘ, ਸਾਬਕਾ ਵਾਇਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪ੍ਰਧਾਨ, ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਨੂੰ ਰਸਮੀ ਤੌਰ ਤੇ ‘ਜੀ ਆਇਆਂ’ ਕਿਹਾ ।
ਉਨ੍ਹਾਂ ਕਿਹਾ ਕਿ ਹਰਬੰਸ ਸਿੰਘ ਵਲੋਂ ਜਿਹੜਾ ਗੁਰਬਾਣੀ ਨੂੰ ਆਧਾਰ ਬਣਾ ਕੇ ਖੋਜ ਕਾਰਜ ਕੀਤਾ ਗਿਆ, ਅਜਿਹੇ ਕਾਰਜ ਯੂਨੀਵਰਸਿਟੀਆਂ ਵਿੱਚ ਪੀਐੱਚ.ਡੀ ਡਿਗਰੀ ਲੈਣ ਹਿੱਤ ਕੀਤੇ ਜਾਂਦੇ ਹਨ । ਲੇਖਕ ਵਲੋਂ ਸੇਵਾ ਮੁਕਤ ਹੋਣ ਤੇ ਅਜਿਹਾ ਕਾਰਜ ਕਰਨਾ ਉਨ੍ਹਾਂ ਦੀ ਗੁਰਬਾਣੀ ਪ੍ਰਤੀ ਲਗਨ ਤੇ ਨਿਸ਼ਠਾ ਨੂੰ ਦਰਸਾਉਂਦਾ ਹੈ ।
ਸ. ਇੰਦਰਪਾਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਪੁਸਤਕ ਹਰ ਉਸ ਪਾਠਕ ਲਈ ਲਾਹੇਵੰਦ ਹੋਵੇਗੀ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ ਹੈ । ਇਤਿਹਾਸ ਅਤੇ ਮਿਥਿਹਾਸ ਵਿੱਚ ਅੰਤਰ ਨਿਖੇੜ ਕਰਨ ਵਿੱਚ ਉਨ੍ਹਾਂ ਹਵਾਲਿਆਂ ਨੂੰ ਸਮੇਂ ਤੇ ਸਥਾਨ ਦੇ ਪ੍ਰਸੰਗ ਵਿੱਚ ਸਮਝਣ ਲਈ ਵੀ ਸਹਾਇਕ ਹੋਵੇਗੀ । ਡਾ. ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਲੇਖਕ ਨੇ ਵੱਖ-ਵੱਖ ਵਰਗਾਂ ਵਿੱਚ ਇਤਿਹਾਸਕ/ਮਿਥਿਹਾਸਕ ਹਵਾਲਿਆਂ ਨੂੰ ਰੱਖ ਕੇ ਉਨ੍ਹਾਂ ਦਾ ਅਧਿਐਨ/ਵਿਸ਼ਲੇਸ਼ਣ ਕੀਤਾ ਹੈ ।
ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਲੇਖਕ ਹਰਬੰਸ ਸਿੰਘ ਦੇ ਪੁਰਖੇ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਸੈਨਾ ਵਿੱਚ ਸਨ । ਇਨ੍ਹਾਂ ਨੇ ਆਪਣੇ ਪੁਰਖਿਆਂ ਦੇ ਨਕਸ਼ੇ-ਕਦਮਾਂ ਤੇ ਚਲਦਿਆਂ ਮਨੁੱਖਤਾ ਦੇ ਗਿਆਨ ਵਿੱਚ ਵਾਧਾ ਕਰਨ ਹਿੱਤ ਇਹ ਪੁਸਤਕਾਂ ਤਿਆਰ ਕੀਤੀਆਂ ਹਨ । ਗੁਰਬਾਣੀ ਨੂੰ ਸਮਝਣ ਵਿੱਚ ਇਹ ਪੁਸਤਕਾਂ ਨਿਰਸੰਦੇਹ ਬਹੁਤ ਸਹਾਈ ਹੋਣਗੀਆਂ । ਉਨ੍ਹਾਂ ਨੇ ਕਿਹਾ ਕਿ ਇਹ ਜਾਣਕਾਰੀ ਭਰਪੂਰ ਪੁਸਤਕਾਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਵੀ ਅਨੁਵਾਦ ਹੋਣੀਆਂ ਚਾਹੀਦੀਆਂ ਹਨ ।
ਇਨ੍ਹਾਂ ਪੁਸਤਕਾਂ ਦੇ ਲੇਖਕ ਸ. ਹਰਬੰਸ ਸਿੰਘ ਨੇ ਵੀ ਆਪਣੇ ਜੀਵਨ, ਇਨ੍ਹਾਂ ਪੁਸਤਕਾਂ ਦੀ ਸਿਰਜਣਾ ਦੇ ਅਨੁਭਵ ਸ੍ਰੋਤਿਆਂ ਨਾਲ ਸਾਂਜੇ ਕੀਤੇ । ਉਨ੍ਹਾਂ ਨੇ ਕਿਹਾ ਕਿ ਬਹੁਤੀ ਵਾਰ ਅਸੀਂ ਗੁਰਬਾਣੀ ਵਿੱਚ ਮਿਥਿਹਾਸਕ ਤੇ ਇਤਿਹਾਸਕ ਹਵਾਲਿਆਂ ਨੂੰ ਰਲਗੱਤ ਕਰ ਦਿੰਦੇ ਹਾਂ ਤੇ ਉਨ੍ਹਾਂ ਵਿਚਲੇ ਅੰਤਰ ਨਿਖੇੜ ਨੂੰ ਪਾਠਕਾਂ ਤੱਕ ਪਹੁੰਚਾਉਣਾ ਮੇਰੀ ਮਨਸ਼ਾ ਹੈ। ਸ. ਗੁਰਪਰਗਟ ਸਿੰਘ, ਸ. ਚਰਨਜੀਤ ਸਿੰਘ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ ।
ਸਮਾਗਮ ਦੇ ਅਖੀਰ ਤੇ ਪ੍ਰੋ: ਮਨਜੀਤ ਸਿੰਘ ਛਾਬੜਾ, ਡਾਇਰੈਕਟਰ, ਜੀ.ਜੀ.ਐਨ.ਆਈ.ਐਮ.ਟੀ. ਨੇ ਸਭ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ । ਪ੍ਰਿੰਸੀਪਲ ਅਰਵਿੰਦਰ ਸਿੰਘ, ਸ. ਹਰਸ਼ਰਨ ਸਿੰਘ ਨਰੂਲਾ, ਸ.ਗੁਰਮੀਤ ਸੰਿਘ ਕੁਲਾਰ, ਜੀ.ਐਸ.ਕਾਹਲੋਂ, ਡਾ: ਸਹਜਿਪਾਲ ਸਿੰਘ, ਗੁਰਪ੍ਰੀਤ ਸਿੰਘ ਕਾਹਲੋਂ, ਡਾ.ਆਰ.ਐਸ.ਸੇਹਰਾ, ਸ੍ਰੀ ਬਲਜਿੰਦਰ ਸਿੰਘ ਤੂਰ, ਸ: ਚਰਨਜੀਤ ਸਿੰਘ ਅਤੇ ਸਤਨਾਮ ਸਿੰਘ ਕੋਮਲ ਵੀ ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਰਹੇ ।
You may like
-
ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਾਰੇ ਕੀਤਾ ਜਾਗਰੂਕ
-
GGNIMT ਦੇ ਉਭਰਦੇ ਪ੍ਰਬੰਧਕਾਂ ਨੇ ਏਵਨ ਸਾਈਕਲਜ਼ ਲਿਮਟਿਡ ਦਾ ਕੀਤਾ ਦੌਰਾ
-
GGNIMT ਦੇ ਉਭਰਦੇ ਫੈਸ਼ਨਿਸਟਾ ਨੇ ਸੂਡਸਨ ਵੂਲਨਜ਼ ਦਾ ਕੀਤਾ ਦੌਰਾ
-
ਜੀਜੀਐਨਆਈਐਮਟੀ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਕੀਤਾ ਸ਼ਾਨਦਾਰ ਪ੍ਰਦਰਸ਼ਨ
-
GGNIMT ਵੱਲੋਂ ਗਿਆਨ ਭਰਪੂਰ ਸੈਮੀਨਾਰ ਦਾ ਆਯੋਜਨ
-
GGNIMT ਅਤੇ GGNIVS.ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕਰਵਾਇਆ ਗੁਰਮਤਿ ਸਮਾਗਮ