ਲੁਧਿਆਣਾ : ਪੀ.ਏ.ਯੂ. ਵਿੱਚ ਅੱਜ ਇੱਥੇ ਪ੍ਰੋਗਰੈਸਿਵ ਬੀਕੀਪਰਜ਼ ਐਸੋਸੀਏਸ਼ਨ ਦੇ ਮੈਂਬਰਾਂ ਲਈ ਇੱਕ ਜਾਣਕਾਰੀ ਭਰਪੂਰ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਵੈਬੀਨਾਰ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਅਤੇ ਪ੍ਰੋਗਰਾਮ ਦੇ ਐਸੋਸੀਏਟ ਡਾਇਰੈਕਟਰ ਡਾ. ਤੇਜਿੰਦਰ ਸਿੰਘ ਰਿਆੜ ਨੇ ਡਾ. ਰਿਆੜ ਨੇ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਅਤੇ ਮਧੂ ਮੱਖੀ ਪਾਲਕ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਵੈਬੀਨਾਰ ਵਿੱਚ ਡਾ. ਕਿਰਨ ਬੈਂਸ ਅਤੇ ਡਾ. ਜੇ.ਕੇ. ਬਰਾੜ ਦੁਆਰਾ ਮਧੂ ਮੱਖੀ ਦੇ ਪਰਾਗ ਅਤੇ ਸ਼ਹਿਦ ਅਧਾਰਤ ਚਯਵਨਪ੍ਰਾਸ਼ ਦੇ ਪੌਸ਼ਟਿਕ ਲਾਭਾਂ ਬਾਰੇ ਲੈਕਚਰ ਸ਼ਾਮਲ ਸਨ। ਫੂਡ ਸਾਇੰਸ ਟੈਕਨਾਲੋਜੀ ਵਿਭਾਗ ਤੋਂ ਡਾ. ਸੁਖਦੀਪ ਕੌਰ ਨੇ ਸ਼ਹਿਦ ਆਧਾਰਿਤ ਮੁਰੱਬੇ ਦੀ ਮਹੱਤਤਾ ਬਾਰੇ ਦੱਸਿਆ। ਇਸ ਸਮਾਗਮ ਵਿੱਚ 55 ਪ੍ਰਤੀਭਾਗੀਆਂ ਨੇ ਭਾਗ ਲਿਆ। ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਡਾ. ਲਵਲੀਸ਼ ਗਰਗ ਨੇ ਧੰਨਵਾਦ ਕੀਤਾ।