Connect with us

ਪੰਜਾਬੀ

‘ਪੜ੍ਹੋ ਪੰਜਾਬ ਪੜਾਓ ਪੰਜਾਬ’ ਸਕੀਮ ਅਧੀਨ ਸਰਕਾਰੀ ਕੰਨਿਆ ਸਕੂਲ ਸਾਹਨੇਵਾਲ ਵਿਖੇ ਦੋ ਰੋਜ਼ਾ ਸੈਮੀਨਾਰ

Published

on

A two-day seminar at Govt Girls School Sahnewal under the 'Read Punjab Padhao Punjab' scheme

ਲੁਧਿਆਣਾ : ਲੁਧਿਆਣਾ ਬਲਾਕ-1 ਵਿੱਚ ‘ਪੜ੍ਹੋ ਪੰਜਾਬ ਪੜਾਓ ਪੰਜਾਬ’ ਸਕੀਮ ਤਹਿਤ ਬੀਤੇ ਦਿਨੀ ਸਾਇੰਸ ਅਧਿਆਪਕਾਂ ਦਾ ਦੋ ਰੋਜ਼ਾ ਸੈਮੀਨਾਰ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਲਗਾਇਆ ਗਿਆ।

ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸ੍ਰੀਮਤੀ ਜਸਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’, ਪੰਜਾਬ ਸਰਕਾਰ ਦੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਅਹਿਮ ਸਕੀਮ ਚੱਲ ਰਹੀ ਹੈ ਤਾਂ ਜੋ ਬੱਚਿਆਂ ਦੀ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ. ਇਸੇ ਤਹਿਤ ਬੀਤੇ ਦਿਨੀ ਇਹ ਦੋ ਰੋਜ਼ਾ ਸੈਮੀਨਾਰ ਲਗਾਇਆ ਗਿਆ ਜਿਸ ਵਿਚ 80 ਦੇ ਕਰੀਬ ਸਾਇੰਸ ਅਧਿਆਪਕਾਂ ਵੱਲੋਂ ਹਿੱਸਾ ਲਿਆ ਗਿਆ।

ਸੈਮੀਨਾਰ ਦੌਰਾਨ ਸਬੰਧਤ ਵਿਸ਼ੇ ਦੀਆਂ ਵੱਖ-ਵੱਖ ਕ੍ਰਿਆਵਾਂ ਕਰਵਾਈਆਂ ਗਈਆਂ. ਬਲਾਕ ਦੇ ਬੀ.ਐਮ. ਗੁਰਿੰਦਰ ਕੌਰ, ਨਵਕਿਰਨ ਅਤੇ ਧਰਮਿੰਦਰ ਸ਼ਾਹਿਦ ਨੇ ਦੱਸਿਆ ਕਿ ਇਸ ਨਾਲ ਬੱਚਿਆਂ ਦੇ ਭਵਿੱਖ ਨੂੰ ਚੰਗੀ ਤਰ੍ਹਾਂ ਸੰਵਾਰਿਆ ਜਾ ਸਕਦਾ ਹੈ। ਇਹ ਸੈਮੀਨਾਰ ਡੀ.ਐਮ. ਜਸਬੀਰ ਸਿੰਘ ਬੀ.ਐਨ. ਕਰਮਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੇ ਹਨ।

Facebook Comments

Trending