ਪੰਜਾਬ ਨਿਊਜ਼
ਡਾਕ ਵਿਭਾਗ ਨੇ ਵਾਟਰਪਰੂਫ ਲਿਫਾਫਿਆਂ ਵਿੱਚ ਰੱਖੜੀਆਂ ਭੇਜਣ ਦਾ ਕੀਤਾ ਪ੍ਰਬੰਧ
Published
3 years agoon

ਲੁਧਿਆਣਾ : ਡਾਕਘਰ ਦੇ ਜ਼ਰੀਏ ਭੈਣਾਂ ਵਾਟਰਪਰੂਫ ਲਿਫਾਫੇ ਵਿੱਚ ਆਪਣੇ ਭਰਾ ਨੂੰ ਰੱਖੜੀ ਭੇਜ ਸਕਣਗੀਆਂ ਤਾਂ ਜੋ ਭੈਣ ਦਾ ਪਿਆਰ ਭਰਾ ਤੱਕ ਸੁਰੱਖਿਅਤ ਪਹੁੰਚ ਸਕੇ। ਇਸ ਵਾਰ ਡਾਕ ਵਿਭਾਗ ਵੱਲੋਂ ਰੱਖੜੀ ਨੂੰ ਲੈ ਕੇ ਰੰਗ-ਬਿਰੰਗੇ (ਗੁਲਾਬੀ ਤੇ ਪੀਲੇ) ਲਿਫਾਫੇ ਤਿਆਰ ਕੀਤੇ ਗਏ ਹਨ। ਜੋ ਦੇਖਣ ਚ ਬਹੁਤ ਹੀ ਆਕਰਸ਼ਕ ਹਨ । ਪਰ ਇਸ ਵਾਰ ਵਿਭਾਗ ਵੱਲੋਂ ਕੀਮਤਾਂ ‘ਚ 5 ਗੁਣਾਂ ਵਾਧਾ ਕੀਤਾ ਗਿਆ ਹੈ। ਪਿਛਲੀ ਵਾਰ ਲਿਫਾਫੇ ਦੀ ਕੀਮਤ 10 ਰੁਪਏ ਦੇ ਕਰੀਬ ਸੀ, ਪਰ ਹੁਣ ਇਸ ਨੂੰ ਵਧਾ ਕੇ 50 ਰੁਪਏ ਦੇ ਨੇੜੇ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ 11 ਅਗਸਤ ਰੱਖੜੀ ਦਾ ਤਿਉਹਾਰ ਹੈ। ਇਸ ਦੇ ਲਈ ਹੁਣ ਤੋਂ ਹੀ ਭੈਣਾਂ ਨੇ ਦੂਰ ਬੈਠੇ ਭਰਾਵਾਂ ਨੂੰ ਰੱਖੜੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ, ਉਥੇ ਹੀ ਭਰਾ ਪਾਰਸਲਾਂ ਰਾਹੀਂ ਭੈਣਾਂ ਲਈ ਤੋਹਫੇ ਵੀ ਭੇਜ ਰਹੇ ਹਨ। ਸੀਨੀਅਰ ਪੋਸਟ ਮਾਸਟਰ ਨੇ ਦੱਸਿਆ ਕਿ ਰੱਖੜੀ ਲਈ ਡਾਕ ਵਿਭਾਗ ਵੱਲੋਂ ਤਿਆਰੀਆਂ ਕਰ ਲਈਆਂ ਗਈਆਂ ਹਨ। ਲੋਕਾਂ ਦੀ ਸਹੂਲਤ ਲਈ ਵਾਧੂ ਕਾਊਂਟਰ ਲਗਾਏ ਜਾ ਰਹੇ ਹਨ। ਤਾਂ ਜੋ ਲੋਕਾਂ ਨੂੰ ਜ਼ਿਆਦਾ ਇੰਤਜ਼ਾਰ ਨਾ ਕਰਨਾ ਪਵੇ।
ਭੈਣਾਂ ਡਾਕਖਾਨੇ ਵਿੱਚ ਬਣੀ ਦੁਕਾਨ ਤੋਂ 50 ਰੁਪਏ ਵਿੱਚ ਵਾਟਰਪਰੂਫ ਲਿਫਾਫੇ ਖਰੀਦ ਸਕਦੀਆਂ ਹਨ ਤਾਂ ਜੋ ਭਰਾ ਨੂੰ ਰੱਖੜੀਆਂ ਰੱਖੜੀਆਂ ਭੇਜੀਆਂ ਜਾ ਸਕਣ। ਇਸ ਦੇ ਲਈ ਦੁਕਾਨ ਦੇ ਬਾਹਰ ਇਕ ਬੋਰਡ ਵੀ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਜੇਕਰ ਕੋਈ ਪਾਰਸਲ ਲੈਮੀਨੇਟ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਵੀ ਕਰਵਾ ਸਕਦਾ ਹੈ। ਰੱਖੜੀ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਾਲ-ਨਾਲ ਵਿਦੇਸ਼ਾਂ ‘ਚ ਕੋਰੀਅਰ ਦੀ ਸਹੂਲਤ ਵੀ ਚੱਲ ਰਹੀ ਹੈ। ਵਧੇਰੇ ਕੋਰੀਅਰ ਕੈਨੇਡਾ, ਅਮਰੀਕਾ, ਯੂਕੇ, ਆਸਟਰੇਲੀਆ ਵਿੱਚ ਕੀਤੇ ਜਾਂਦੇ ਹਨ।
You may like
-
ਡਾਕ ਵਿਭਾਗ ਨੇ ‘ਰਾਖੀ’ ਲਈ ਵਿਸ਼ੇਸ਼ ਲਿਫ਼ਾਫ਼ੇ ਕੀਤੇ ਜਾਰੀ, ਵਿਸ਼ੇਸ਼ ਰਾਖੀ ਕਾਊਂਟਰ ਕੀਤਾ ਸਥਾਪਿਤ
-
ਜੇਲ੍ਹ ‘ਚ ਕਰੀਬ 400 ਬੰਦੀਆਂ ਨੂੰ ਪਰਿਵਾਰਕ ਮੈਂਬਰਾਂ ਨੇ ਬੰਨੀਆਂ ਰੱਖੜੀਆਂ
-
ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਵਿਖੇ ਰੱਖੜੀ ਮਨਾਉਣ ਲਈ ਕੀਤੀਆਂ ਗਤੀਵਿਧੀਆਂ
-
ਕੈਦੀ ਭਰਾਵਾਂ ਨੂੰ ਰੱਖੜੀ ਬੰਨ੍ਹਣ ਸੈਂਟਰਲ ਜੇਲ੍ਹ ਪੁੱਜੀਆਂ ਭੈਣਾਂ, ਕੀਤੇ ਗਏ ਇੰਤਜ਼ਾਮ
-
ਪੰਜਾਬ ‘ਚ ਰੱਖੜੀ ਦੇ ਮੱਦੇਨਜ਼ਰ ਸਕੂਲਾਂ-ਦਫ਼ਤਰਾਂ ਦਾ ਸਮਾਂ ਬਦਲਿਆ, ਜਾਣੋ ਨਵੀਂ Timing
-
30 ਤੇ 31 ਅਗਸਤ ਨੂੰ ਦੋ ਦਿਨ ਮਣਾਇਆ ਜਾਵੇਗਾ ਰੱਖੜੀ ਦਾ ਤਿਉਹਾਰ! ਜਾਣੋ ਕੀ ਹੈ ਸ਼ੁੱਭ ਮਹੂਰਤ