ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ‘ਕਿੰਡਰਗਾਰਟਨ’ ਦੇ ਬੱਚਿਆਂ ਲਈ ਮਾਨਸੂਨ ਐਕਟੀਵਿਟੀ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਛੋਟੇ ਬੱਚਿਆਂ ਨੂੰ ਮਾਨਸੂਨ ਸੀਜ਼ਨ ਦੀ ਮਹੱਤਤਾ ਬਾਰੇ ਦੱਸਿਆ ਗਿਆ। ਇਸ ਦੇ ਨਾਲ਼ ਹੀ ਅਧਿਆਪਕਾਂ ਨੇ ਬਰਸਾਤਾਂ ਵਿੱਚ ਪ੍ਰਯੋਗ ਵਿੱਚ ਆਉਣ ਵਾਲੀਆਂ ਵਸਤੂਆਂ ਜਿਵੇਂ ਛਤਰੀਆਂ, ਰੇਨ ਕੋਟ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ।
ਇਸ ਦੌਰਾਨ ਬੱਚਿਆਂ ਨੂੰ ਮਾਨਸੂਨ ਸੀਜ਼ਨ ਨਾਲ ਸੰਬੰਧਤ ਸ਼ਬਦਾਵਲੀ; ਜਿਵੇਂ: ਰੇਨ ਕੋਟ, ਗਮ ਬੂਟ, ਅੰਬਰੇਲਾ, ਬਲੈਕ ਕਲਾਊਡ, ਬਂੈਗ ਅਤੇ ਥੰਡਰਸਟਰੋਮ ਵੀ ਸਿਖਾਈ ਗਈ। ਬੱਚਿਆਂ ਨੂੰ ਸੁੰਦਰ ਕਹਾਣੀਆਂ ਵੀ ਸੁਣਾਈਆਂ ਅਤੇ ਦਿਖਾਈਆਂ ਗਈਆਂ। ਬੱਚਿਆਂ ਨੇ ਵੀ ਰੰਗਾਂ ਨਾਲ ਸੁੰਦਰ ਸੱਤਰੰਗੀ ਪੀਂਘ ਨੂੰ ਕਰਾਫ਼ਟ ਪੇਪਰ ‘ਤੇ ਬਣਾਇਆ। ਇਸ ਪੂਰੀ ਐਕਟੀਵਿਟੀ ਦੌਰਾਨ ਨੰਨ੍ਹੇ–ਮੁੰਨੇ ਬੱਚਿਆਂ ਨੇ ਖੂਬ ਅਨੰਦ ਮਾਣਿਆ।
ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਦੁਆਰਾ ਇਸ ਗਤੀਵਿਧੀ ਵਿੱਚ ਨਿਭਾਈ ਗਈ ਭਾਗੀਦਾਰੀ ਦੀ ਖੂਬ ਪ੍ਰਸ਼ੰਸਾ ਕੀਤੀ। ਉਹਨਾਂ ਨਾਲ਼ ਹੀ ਇਹ ਵੀ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਲਈ ਬਹੁਤ ਲਾਹੇਵੰਦ ਵੀ ਹੁੰਦੀਆਂ ਹਨ। ਸਕੂਲ ਦੇ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਛੋਟੇ-ਛੋਟੇ ਬੱਚਿਆਂ ਨੂੰ ਮਾਨਸੂਨ ਸੀਜ਼ਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ।