ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਵਿੱਚ ਵੱਖ-ਵੱਖ ਭਾਸ਼ਵਾਂ ਵਿੱਚ ਕਵਿਤਾ ਉਚਾਰਨ ਮੁਕਾਬਲਾ ਕਰਵਾਇਆ ਗਿਆ। ਛੋਟੇ-ਛੋਟੇ ਵਿਦਿਆਰਥੀਆਂ ਨੇ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕਰਦੇ ਸਾਰਿਆ ਦਾ ਮਨ ਮੋਹ ਲਿਆ। ਇਸ ਮੌਕੇ ਤੇ ਪੰਜਾਬੀ ਕਵਿਤਾ ਮੁਕਾਬਲੇ ਵਿਚ ਯਸਇਕਾ (ਨਰਸਰੀ), ਗੁਰਨੂਰ ਸਿੰਘ (ਐਲ.ਕੇ.ਜੀ) ਅਤੇ ਜਸਲੀਨ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।
ਹਿੰਦੀ ਕਵਿਤਾ ਮੁਕਾਬਲੇ ਵਿਚੋ ਗੁਲਜਾਰ ਸਿੰਘ (ਨਰਸਰੀ), ਜਸਲੀਨ ਕੌਰ (ਯੂ. ਕੇ. ਜੀ) ਪਹਿਲੇ ਸਥਾਨ ਤੇ ਦਿਲਜੋਤ ਦੂਸਰੇ ਸਥਾਨ ਤੇ ਰਵਨੀਤ ਠਾਕੁਰ ਤੀਜੇ ਸਥਾਨ ਤੇ ਰਹੇ। ਗੁਰਸਿਮਰਨ ਕੌਰ ਨੂੰ ਉਤਸ਼ਾਰ ਵਧਾਊ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਤਰ੍ਹਾਂ ਹੀ ਅੰਗਰੇਜੀ ਭਾਸ਼ਾ ਵਿੱਚ ਕਵਿਤਾ ਉਚਾਰਨ ਮੁਕਾਬਲੇ ਵਿਚ ਤੇਜਸ ਕਪੂਰ ਨੇ ਪਹਿਲਾ , ਜਸਲੀਨ ਕੌਰ (ਯੂ. ਕੇ. ਜੀ) ਨੇ ਦੂਜਾ ਸਮਰੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਤੇ ਕਰਨ ਸਿੰਘ ਨੇ ਟ੍ਰੈਫਿਕ ਨਿਯਮਾਂ ਬਾਰੇ ਕਵਿਤਾ ਪੜੀ। ਸਕੂਲ ਦੇ ਪ੍ਰਿੰਸੀਪਲ ਸ੍ਰੀ ਮਤੀ ਅਰਚਨਾ ਸ੍ਰੀਵਾਸਤਵ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਅਧਿਆਪਕਾ ਤੇ ਮਾਪਿਆਂ ਦੀ ਸ਼ਲਾਘਾ ਕੀਤੀ ਜਿੰਨਾ ਨੇ ਬੱਚਿਆ ਅੰਦਰਲੀ ਕਲਾ ਨੂੰ ਬਾਹਰ ਕੱਢਿਆ।