Connect with us

ਇੰਡੀਆ ਨਿਊਜ਼

ਸੰਗਰੂਰ ਤੋਂ ਸੰਸਦ ਮੈਂਬਰ ਨੇ ਸੰਵਿਧਾਨ ਦੀ ਚੁੱਕੀ ਸਹੁੰ, ਮਾਨ ਦੇ ਹੱਥ ਵਿੱਚ ਨਹੀਂ ਦਿੱਖੀ ਕ੍ਰਿਪਾਨ

Published

on

The MP from Sangrur took the oath of the constitution, the kirpan was not seen in the hands of Hon

ਸੰਗਰੂਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਸਹੁੰ ਚੁੱਕ ਲਈ ਹੈ। ਉਨ੍ਹਾਂ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਦਫ਼ਤਰ ਵਿਖੇ ਸਹੁੰ ਚੁਕਾਈ ਗਈ। ਸਿਮਰਨਜੀਤ ਮਾਨ ਨੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ। ਇਸ ਵਾਰ ਵੀ ਉਨ੍ਹਾਂ ਦੇ ਹੱਥ ਵਿਚ ਕਿਰਪਾਨ ਨਜ਼ਰ ਨਹੀਂ ਆਈ।

1999 ਵਿੱਚ ਸੰਸਦ ਦੇ ਅੰਦਰ ਕ੍ਰਿਪਾਨ ਨੂੰ ਲਿਜਾਣ ਦੀ ਉਨ੍ਹਾਂ ਦੀ ਜ਼ਿੱਦ ਪੂਰੀ ਨਾ ਹੋਣ ‘ਤੇ ਉਨ੍ਹਾਂ ਨੇ ਸੰਸਦ ਮੈਂਬਰ ਦਾ ਅਹੁਦਾ ਛੱਡ ਦਿੱਤਾ ਸੀ। ਮਾਨ ਨੇ ਇਸ ਦੌਰਾਨ ਸੰਗਰੂਰ ਵਿੱਚ ਵਿਕਾਸ ਕਰਵਾਉਣ ਦਾ ਭਰੋਸਾ ਵੀ ਦਿੱਤਾ। ਬੀਤੇ ਦਿਨੀਂ ਉਨ੍ਹਾਂ ਨੇ ਹਰਿਆਣਾ ਦੇ ਕਰਨਾਲ ਵਿਚ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।

ਸਿਮਰਨਜੀਤ ਮਾਨ ਬਾਰੇ ਇਸ ਵਾਰ ਇਹ ਵੀ ਚਰਚਾ ਸੀ ਕਿ ਜੇਕਰ ਉਨ੍ਹਾਂ ਨੂੰ ਵੱਡੀ ਕਿਰਪਾਨ ਨਾਲ ਲਿਜਾਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ ਸਹੁੰ ਨਹੀਂ ਚੁੱਕਣਗੇ। ਹਾਲਾਂਕਿ ਖੁਦ ਮਾਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ । ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਸਿੱਖਾਂ ਵਿੱਚ ਭੰਬਲਭੂਸਾ ਪੈਦਾ ਹੋ ਰਿਹਾ ਹੈ। ਉਹ ਸੰਸਦ ਵਿੱਚ ਜਾਣਗੇ ਅਤੇ ਅਸਲ ਮੁੱਦਿਆਂ ਨਾਲ ਸਰਕਾਰ ਦਾ ਸਾਹਮਣਾ ਕਰਨਗੇ। ਸਹੁੰ ਚੁੱਕਣ ਤੋਂ ਪਹਿਲਾਂ ਉਸ ਨੇ ਕਿਹਾ ਸੀ ਕਿ ਕਿਰਪਾਨ ਨਾਲ ਸਹੁ ਚੁੱਕਣ ਦੀ ਕੋਸ਼ਿਸ਼ ਕਰਨਗੇ ਜੇ ਉਨ੍ਹਾਂ ਨੂੰ ਲਿਜਾਣ ਦੀ ਆਗਿਆ ਨਾ ਦਿੱਤੀ ਗਈ ਤਾਂ ਇਹ ਸਿੱਖਾਂ ‘ਤੇ ਜ਼ੁਲਮ ਹੋਵੇਗਾ।

Facebook Comments

Trending