ਐਲੋਵੇਰਾ ਨਾ ਸਿਰਫ ਖੂਬਸੂਰਤੀ ਵਧਾਉਣ ‘ਚ ਮਦਦ ਕਰਦਾ ਹੈ ਸਗੋਂ ਇਹ ਸਿਹਤ ਲਈ ਵੀ ਕਿਸੀ ਵਰਦਾਨ ਤੋਂ ਘੱਟ ਨਹੀਂ ਹੈ। ਬਹੁਤ ਸਾਰੇ ਲੋਕ ਚੰਗੀ ਸਿਹਤ ਲਈ ਐਲੋਵੇਰਾ ਦਾ ਜੂਸ ਪੀਂਦੇ ਹਨ ਪਰ ਕੁਝ ਲੋਕ ਇਸ ਦੇ ਕੌੜੇ ਸਵਾਦ ਕਾਰਨ ਇਸ ਤੋਂ ਦੂਰ ਭੱਜਦੇ ਹਨ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਐਲੋਵੇਰਾ ਲੱਡੂ ਦੀ ਰੈਸਿਪੀ ਦੱਸਾਂਗੇ ਜੋ ਤੁਹਾਡੇ ਸਵਾਦ ਅਤੇ ਸਿਹਤ ਦੋਵਾਂ ਦਾ ਧਿਆਨ ਰੱਖੇਗੀ।
ਸਮੱਗਰੀ (ਸਰਵਿੰਗ – 3 – 4)
ਐਲੋਵੇਰਾ ਪਲਪ – 70 ਗ੍ਰਾਮ
ਘਿਓ – 20 ਮਿ.ਲੀ
ਗੋਂਦ – 35 ਗ੍ਰਾਮ
ਘਿਓ – 20 ਮਿ.ਲੀ
ਬਦਾਮ – 30 ਗ੍ਰਾਮ
ਕਾਜੂ – 30 ਗ੍ਰਾਮ
ਘਿਓ – 60 ਮਿ.ਲੀ
ਵੇਸਣ – 120 ਗ੍ਰਾਮ
ਘਿਓ – 120 ਮਿ.ਲੀ
ਕਣਕ ਦਾ ਆਟਾ – 270 ਗ੍ਰਾਮ
ਸੌਗੀ – 30 ਗ੍ਰਾਮ
ਪਾਊਡਰ ਸ਼ੂਗਰ – 130 ਗ੍ਰਾਮ
ਬਣਾਉਣ ਦਾ ਤਰੀਕਾ
ਐਲੋਵੇਰਾ ਪਲਪ ਨੂੰ ਚੰਗੀ ਤਰ੍ਹਾਂ ਬਲੈਂਡ ਕਰਕੇ ਇਕ ਪਾਸੇ ਰੱਖ ਦਿਓ। ਇੱਕ ਪੈਨ ‘ਚ 20 ਮਿ.ਲੀ ਘਿਓ ਗਰਮ ਕਰਕੇ ਗੂੰਦ ਨੂੰ ਮੱਧਮ ਸੇਕ ‘ਤੇ 3-5 ਮਿੰਟ ਤੱਕ ਭੁੰਨੋ ਅਤੇ ਇਕ ਪਾਸੇ ਰੱਖ ਦਿਓ। ਦੂਸਰੇ ਪੈਨ ‘ਚ 20 ਮਿ.ਲੀ. ਘਿਓ ਕਰਕੇ ਬਦਾਮ, ਕਾਜੂ ਨੂੰ ਮੱਧਮ ਸੇਕ ‘ਤੇ 5-7 ਮਿੰਟ ਸੁਨਹਿਰਾ ਹੋਣ ਤੱਕ ਭੁੰਨੋ। ਹੁਣ ਬਦਾਮ ਅਤੇ ਭੁੰਨੀ ਹੋਈ ਗੂੰਦ ਨੂੰ ਮਿਕਸ ਕਰਕੇ ਬਲੈਂਡ ਕਰੋ। ਇੱਕ ਕੜਾਹੀ ‘ਚ 60 ਮਿ.ਲੀ ਘਿਓ ਗਰਮ ਕਰਕੇ ਵੇਸਣ ਨੂੰ ਮੱਧਮ ਸੇਕ ‘ਤੇ 5-7 ਮਿੰਟ ਤੱਕ ਭੁੰਨੋ। ਇਸ ‘ਚ ਐਲੋਵੇਰਾ ਪਲਪ ਮਿਕਸ ਕਰਕੇ ਮੀਡੀਅਮ ਸੇਕ ‘ਤੇ ਸੁਨਹਿਰਾ ਭੂਰਾ ਰੰਗ ਹੋਣ ਤੱਕ 8-10 ਮਿੰਟ ਤੱਕ ਪਕਾਓ। ਫਿਰ ਇਸ ਨੂੰ ਪਾਸੇ ਰੱਖ ਦਿਓ।
ਦੂਜੀ ਕੜਾਹੀ ‘ਚ 120 ਮਿ.ਲੀ. ਘਿਓ ਗਰਮ ਕਰਕੇ ਕਣਕ ਦੇ ਆਟੇ ਨੂੰ ਮੀਡੀਆ ਸੇਕ ‘ਤੇ 12-15 ਮਿੰਟਾਂ ਤੱਕ ਭੁੰਨੋ ਅਤੇ ਠੰਡਾ ਹੋਣ ਲਈ ਸਾਈਡ ‘ਤੇ ਰੱਖੋ। ਇਕ ਬਾਊਲ ‘ਚ ਭੁੰਨਿਆ ਹੋਇਆ ਵੇਸਣ ਅਤੇ ਆਟਾ, ਗੂੰਦ ਮਿਕਸਚਰ, 30 ਗ੍ਰਾਮ ਕਿਸ਼ਮਿਸ਼, 130 ਗ੍ਰਾਮ ਪੀਸੀ ਹੋਈ ਖੰਡ ਪਾ ਕੇ ਚੰਗੀ ਤਰ੍ਹਾਂ ਮਿਲਾਓ। ਥੋੜਾ ਜਿਹਾ ਮਿਸ਼ਰਣ ਹੱਥ ‘ਚ ਲੈ ਕੇ ਇਸ ਨੂੰ ਲੱਡੂ ਦਾ ਰੂਪ ਦਿਓ। ਲਓ ਜੀ ਤੁਹਾਡਾ ਐਲੋਵੇਰਾ ਲੱਡੂ ਤਿਆਰ ਹੈ। ਇਸ ਨੂੰ ਸਰਵ ਕਰੋ ਜਾਂ ਏਅਰਟਾਈਟ ਕੰਟੇਨਰ ‘ਚ ਸਟੋਰ ਕਰੋ।
ਆਓ ਹੁਣ ਤੁਹਾਨੂੰ ਦੱਸਦੇ ਹਾਂ ਐਲੋਵੇਰਾ ਲੱਡੂ ਖਾਣ ਨਾਲ ਸਰੀਰ ਨੂੰ ਕੀ-ਕੀ ਫਾਇਦੇ ਹੁੰਦੇ ਹਨ।
ਐਲੋਵੇਰਾ ਜੈੱਲ ‘ਚ ਐਂਟੀਆਕਸੀਡੈਂਟ, ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਇਮਿਊਨਿਟੀ ਵਧਾਉਣ ‘ਚ ਮਦਦ ਕਰਦੇ ਹਨ। ਇਸ ਦੀ ਵਰਤੋਂ ਕਬਜ਼ ‘ਚ ਵੀ ਕੀਤੀ ਜਾਂਦੀ ਹੈ। ਐਲੋਵੇਰਾ ਫਾਈਬਰ ਅਤੇ ਪਾਣੀ ਨਾਲ ਭਰਪੂਰ ਹੁੰਦਾ ਹੈ ਜੋ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦਾ ਹੈ। ਇਹ ਪੇਟ ਦੇ ਅਲਸਰ ਦਾ ਵੀ ਇਲਾਜ ਕਰਦਾ ਹੈ। ਐਲੋਵੇਰਾ ਦੇ ਲੱਡੂ ਲੀਵਰ ਟੌਨਿਕ ਦਾ ਕੰਮ ਕਰਦੇ ਹਨ। ਇਹ ਲੀਵਰ ਦੀ ਕਾਰਜਸ਼ੀਲਤਾ ਨੂੰ ਵਧਾਉਂਦਾ ਹੈ ਅਤੇ ਇਸਨੂੰ ਡੀਟੌਕਸਫਾਈ ਕਰਨ ‘ਚ ਵੀ ਮਦਦਗਾਰ ਹੁੰਦਾ ਹੈ। ਐਲੋਵੇਰਾ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਸਰੀਰ ‘ਚ ਸੋਜ ਨੂੰ ਘੱਟ ਕਰਦੇ ਹਨ। ਇਸ ਦੀ ਵਰਤੋਂ ਜੋੜਾਂ ਦੇ ਦਰਦ ਦੇ ਇਲਾਜ ‘ਚ ਵੀ ਕੀਤੀ ਜਾਂਦੀ ਹੈ।
ਇਹ ਸਰੀਰ ਦੇ ਬਲੱਡ ਸ਼ੂਗਰ ਲੈਵਲ ਨੂੰ ਵੀ ਕੰਟਰੋਲ ਕਰਦਾ ਹੈ ਇਸ ਲਈ ਇਸ ਦਾ ਸੇਵਨ ਟਾਈਪ 2 ਡਾਇਬਟੀਜ਼ ਵਾਲੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ।
ਇਹ ਸਰੀਰ ‘ਚ ਖੂਨ ਦੀ ਮਾਤਰਾ ਨੂੰ ਵੀ ਵਧਾਉਂਦਾ ਹੈ ਅਤੇ ਬਲੱਡ ਸਰਕੂਲੇਸ਼ਨ ਨੂੰ ਠੀਕ ਰੱਖਣ ‘ਚ ਵੀ ਮਦਦ ਕਰਦਾ ਹੈ। ਐਲੋਵੇਰਾ ਮੂੰਹ ਅਤੇ ਮਸੂੜਿਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਮਸੂੜਿਆਂ ਦੀਆਂ ਸਮੱਸਿਆਵਾਂ ਅਤੇ ਮੂੰਹ ਦੇ ਛਾਲਿਆਂ ਨੂੰ ਵੀ ਠੀਕ ਕਰਦਾ ਹੈ।