ਸਂਗਰੂਰ : ਝੁੱਗੀਆਂ-ਝੌਂਪੜੀਆਂ ਵਿੱਚ ਰਹਿਣ ਵਾਲੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਤੱਕ ‘ਗਿਆਨ ਦਾ ਚਾਨਣ’ ਪਹੁੰਚਾਉਣ ਲਈ ਸੰਗਰੂਰ ਜ਼ਿਲ੍ਹੇ ਵਿੱਚ ‘ਗਿਆਨ ਕਿਰਨਾਂ ਦੀ ਛੋਹ’ ਪ੍ਰੋਗਰਾਮ ਵਿੱਢਿਆ ਗਿਆ ਹੈ । ਇਹ ਉਪਰਾਲਾ ਸੰਗਰੂਰ ਪ੍ਰਸ਼ਾਸਨ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਪੂਰੇ ਜ਼ਿਲ੍ਹੇ ਵਿੱਚੋਂ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮੁੱਢਲੀ ਸਿੱਖਿਆ ਪਹੁੰਚਾਈ ਜਾਏਗੀ। ਇਸ ਮੁਹਿੰਮ ਵਿੱਚ ਖਾਸ ਤਰ੍ਹਾਂ ਨਾਲ ਤਿਆਰ ਕੀਤੀ ਗਈ ਬੱਸ ਨੂੰ ‘ਸਕੂਲ ਆਨ ਵ੍ਹੀਕਲਜ਼’ ਨਾਂ ਦਿੱਤਾ ਗਿਆ। ਇਸ ਬੱਸ ਵਿੱਚ ਇੱਕ ਵੇਲੇ 30 ਬੱਚੇ ਬੈਠ ਸਕਦੇ ਹਨ।
ਬੱਸ ਵਿੱਚ ਰੰਗਾਂ ਵਾਲੀਆਂ ਕਿਤਾਬਾਂ, ਖਿਡੌਣੇ ਤੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਵਾਲੇ ਚਾਰਟ ਲਾਏ ਗਏ ਹਨ। ਬੱਚਿਆਂ ‘ਚ ਪੜ੍ਹਣ ਦੀ ਆਦਤ ਪਾਉਣ ਦੇ ਉਦੇਸ਼ ਨਾਲ ਬੱਸ ਵਿੱਚ ਇੱਕ ਮਿੰਨੀ ਲਾਇਬ੍ਰੇਰੀ ਵੀ ਬਣਾਈ ਗਈ ਹੈ। ਇਸ ਮੁਹਿੰਮ ਦਾ ਮਕਸਦ ਝੁੱਗੀਆਂ ਝੌਂਪੜੀਆਂ ਵਿੱਚ ਰਹਿਣ ਵਾਲਿਆਂ ਦੇ ਬੱਚਿਆਂ ਨੂੰ ਸਿੱਖਿਆਂ ਰਾਹੀਂ ਸਨਮਾਨਜਨਕ ਕੰਮਾਂ ਲਈ ਉਤਸ਼ਾਹਿਤ ਕਰਨਾ ਹੈ। ਬੱਸ ਵਿੱਚ ਦੋ ਸਕੂਲ ਟੀਚਰ ਤੇ ਦੋ ਆਂਗਣਵਾੜੀ ਵਰਕਰਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸੰਗਰੂਰ ਹਲਕੇ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਇਸ ਵਿੱਦਿੱਅਕ ਟੂਰ ਲਈ ਬੱਚਿਆਂ ਨੂੰ ਰਵਾਨਾ ਕੀਤਾ।