ਲੁਧਿਆਣਾ : ਨਵੀਂ ਦਿੱਲੀ ਵਿਖੇ ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ ਅਤੇ ਮੈਨੇਜਿੰਗ ਡਾਇਰੈਕਟਰ ਕੁਲਾਰ ਸੰਨਜ਼ ਨੂੰ ਥੀਓਫਨੀ ਯੂਨੀਵਰਸਿਟੀ, ਹੈਤੀ (ਉੱਤਰੀ ਅਮਰੀਕਾ) ਦੁਆਰਾ ਬਿਜ਼ਨਸ ਮੈਨੇਜਮੈਂਟ ਅਤੇ ਸੋਸ਼ਲ ਐਂਟਰਪ੍ਰਨਿਓਰਸ਼ਿਪ ਵਿੱਚ ਆਨਰੇਰੀ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ।
ਐਸਸੀਡੀ ਸਰਕਾਰੀ ਕਾਲਜ, ਲੁਧਿਆਣਾ ਤੋਂ ਪਬਲਿਕ ਅਡਮਿਨਿਸਟ੍ਰੇਸ਼ਨ ਵਿੱਚ ਆਪਣੀ ਗ੍ਰੈਜੂਏਸ਼ਨ ਤੋਂ ਬਾਅਦ ਅਪਟ੍ਰੋਨ ਅਕੈਡਮੀ ਆਫ਼ ਕੰਪਿਊਟਰ ਲਰਨਿੰਗਜ਼ ਤੋਂ ਕੰਪਿਊਟਰ ਅਤੇ ਸੂਚਨਾ ਪ੍ਰਬੰਧਨ ਵਿੱਚ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਅਤੇ ਐਪਟੈਕ ਤੋਂ ਈ-ਕਾਮਰਸ ਵਿੱਚ ਇੱਕ ਹੋਰ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਹੈ। ਹੁਣ ਓਹਨਾ ਨੂੰ ਥੀਓਫਨੀ ਯੂਨੀਵਰਸਿਟੀ ਦੁਆਰਾ ਵਪਾਰ ਪ੍ਰਬੰਧਨ ਅਤੇ ਸਮਾਜਿਕ ਉੱਦਮ ਵਿੱਚ ਆਨਰੇਰੀ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।