ਪੰਜਾਬ ਨਿਊਜ਼
ਪੰਜਾਬ ‘ਚ 300 ਯੂਨਿਟ ‘ਮੁਫ਼ਤ ਬਿਜਲੀ’ ਦੇਣ ਬਾਰੇ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ
Published
3 years agoon

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 6 ਜੁਲਾਈ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਮੁਫ਼ਤ ਬਿਜਲੀ ਬਾਰੇ ਲਏ ਗਏ ਫ਼ੈਸਲੇ ਸਬੰਧੀ ਬਿਜਲੀ ਵਿਭਾਗ ਨੂੰ ਨੋਟਿਸ ਭੇਜਿਆ ਗਿਆ ਹੈ। ਇਸ ਨੋਟਿਸ ‘ਚ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਬਾਰੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।
ਸਰਕਾਰ ਵੱਲੋਂ ਸਿਰਫ ਰਿਹਾਇਸ਼ੀ ਉਦੇਸ਼ ਲਈ ਬਿਜਲੀ ਦੀ ਵਰਤੋਂ ਕਰਨ ਵਾਲੇ ਐੱਸ. ਸੀ., ਬੀ. ਪੀ. ਐੱਲ. ਅਤੇ ਬੀ. ਸੀ. ਘਰੇਲੂ ਖ਼ਪਤਕਾਰਾਂ ਲਈ 1 ਕਿੱਲੋਵਾਟ ਤੱਕ ਲੋਡ ਦੀ ਸ਼ਰਤ ਹਟਾ ਦਿੱਤੀ ਗਈ ਹੈ, ਜਦੋਂ ਕਿ ਬਾਕੀ ਸ਼ਰਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆਂ।
ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸ (ਪੋਤੇ/ਪੋਤੀਆਂ ਤੱਕ) ਘਰੇਲੂ ਖ਼ਪਤਕਾਰਾਂ ਲਈ 1 ਕਿੱਲੋਵਾਟ ਮਨਜ਼ੂਰਸ਼ੁਦਾ ਲੋਡ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ, ਜਦੋਂ ਕਿ ਬਾਕੀ ਸ਼ਰਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆਂ। ਦੱਸਣਯੋਗ ਹੈ ਕਿ ਇਕ ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਸੀ।
ਇਸ ਬਾਰੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਸੀ ਕਿ ਜੁਲਾਈ ਤੋਂ ਪੰਜਾਬ ਦੇ ਹਰੇਕ ਪਰਿਵਾਰ ਨੂੰ 300 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ 300 ਯੂਨਿਟ ਹਰ ਮਹੀਨੇ ਦੀ ਬਜਾਏ 2 ਮਹੀਨੇ ਦੇ ਬਿਜਲੀ ਬਿੱਲ ‘ਚ 600 ਯੂਨਿਟ ਮੁਫ਼ਤ ਮਿਲਣਗੇ ਪਰ ਜੇਕਰ ਇਕ ਯੂਨਿਟ ਵੀ 600 ਤੋਂ ਉੱਪਰ ਗਿਆ ਤਾਂ ਪੂਰਾ ਬਿੱਲ ਭਰਨਾ ਪਵੇਗਾ।
You may like
-
ਅਰਵਿੰਦ ਕੇਜਰੀਵਾਲ ਨੇ PSPCL ਬਾਰੇ ਸ਼ੇਅਰ ਕੀਤੀ ਪੋਸਟ, ਕਿਹਾ- ਪੰਜਾਬ ਮੁਫਤ ਬਿਜਲੀ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ…
-
CM ਮਾਨ ਦਾ ਐਲਾਨ- ‘1 ਜੁਲਾਈ ਤੋਂ ਮੁਫ਼ਤ ਬਿਜਲੀ ਗਾਰੰਟੀ ਲਾਗੂ, 51 ਲੱਖ ਘਰਾਂ ਦੇ ਬਿੱਲ ਆਉਣਗੇ ਜ਼ੀਰੋ’
-
ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹਰ ਬਿੱਲ ‘ਤੇ 600 ਯੂਨਿਟ ਮੁਫ਼ਤ ਬਿਜਲੀ ਗਾਰੰਟੀ ‘ਤੇ ਲਾਈ ਮੋਹਰ
-
CM ਭਗਵੰਤ ਮਾਨ ਦਾ ਵੱਡਾ ਐਲਾਨ , 31 ਦਸੰਬਰ ਤੋਂ ਪਹਿਲਾਂ ਦੇ ਸਾਰੇ ਬਿਜਲੀ ਬਿੱਲ ਹੋਣਗੇ ਮੁਆਫ
-
ਘਰੇਲੂ ਖਪਤਕਾਰਾਂ ਲਈ ਵੱਡੀ ਖ਼ਬਰ ! ਹਰਜੋਤ ਬੈਂਸ ਨੇ ਟਵੀਟ ਰਾਹੀਂ ਦਿੱਤੀ ਇਹ ਖ਼ੁਸ਼ਖਬਰੀ
-
CM ਭਗਵੰਤ ਮਾਨ ਕਰਨ ਜਾ ਰਹੇ ਹਨ 1 ਜੁਲਾਈ ਤੋਂ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਐਲਾਨ