Connect with us

ਇੰਡੀਆ ਨਿਊਜ਼

ਪੰਜਾਬ, ਦਿੱਲੀ ’ਚ ਭਾਰੀ ਬਾਰਿਸ਼ ਦੀ ਸੰਭਾਵਨਾ; ਅਗਲੇ 5 ਦਿਨਾਂ ਲਈ ਦੇਸ਼ ਦੇ ਹੋਰਨਾਂ ਹਿੱਸਿਆਂ ਲਈ ਵੀ ਜਾਰੀ ਹੋਇਆ ਅਲਰਟ

Published

on

Chance of heavy rains in Punjab, Delhi; Alert issued for other parts of the country for next 5 days

ਮੌਸਮ ਵਿਗਿਆਨ ਵਿਭਾਗ ਨੇ ਕਈ ਸੂੁਬਿਆਂ ’ਚ ਅਗਲੇ ਪੰਜ ਦਿਨਾਂ ’ਚ ਭਾਰੀ ਬਾਰਿਸ਼ ਦੀ ਭਵਿੱਖਵਾਣੀ ਕੀਤੀ ਹੈ। ਮੌਸਮ ਵਿਭਾਗ ਨੇ ਅਨੁਮਾਨ ਰਿਪੋਰਟ ’ਚ ਕਿਹਾ ਕਿ ਪੰਜਾਬ, ਹਰਿਆਣਾ, ਦਿੱਲੀ, ਚੰਡੀਗਡ਼੍ਹ ਤੇ ਰਾਜਸਥਾਨ ’ਚ ਭਾਰੀ (64.5 ਮਿਲੀਮੀਟਰ ਤੋਂ 114.5 ਮਿਲੀਮੀਟਰ) ਤੋਂ ਜ਼ਿਆਦਾ (115.6 ਮਿਲੀਮੀਟਰ ਤੋਂ 204.4 ਮਿਲੀਮੀਟਰ) ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਿੰਨ ਦਿਨਾਂ ਤਕ ਗਰਜ ਨਾਲ ਬਾਰਿਸ਼ ਹੋਣ ਤੇ ਆਸਮਾਨੀ ਬਿਜਲੀ ਡਿੱਗਣ ਦਾ ਵੀ ਖਦਸ਼ਾ ਹੈ।

ਮੁੰਬਈ ਤੇ ਆਸਪਾਸ ਦੇ ਇਲਾਕਿਆਂ ’ਚ ਸੋਮਵਾਰ ਤੋਂ ਲਗਾਤਾਰ ਬਾਰਿਸ਼ ਤੋਂ ਬਾਅਦ ਵੀਰਵਾਰ ਦੁਪਹਿਰ ਤੋਂ ਇਸ ’ਚ ਕੁਝ ਕਮੀ ਦਰਜ ਕੀਤੀ ਗਈ। ਮਹਾਨਗਰ ’ਚ ਕਿਸੇ ਥਾਂ ’ਤੇ ਪਾਣੀ ਇਕੱਠਾ ਹੋਣ ਦੀ ਸਮੱਸਿਆ ਨਾ ਹੋਣ ਨਾਲ ਸ਼ੁੱਕਰਵਾਰ ਨੂੰ ਬੱਸ ਤੇ ਟ੍ਰੇਨ ਸੇਵਾਵਾਂ ਆਮ ਵਾਂਗ ਚੱਲੀਆਂ। ਅਧਿਕਾਰੀਆਂ ਨੇ ਕਿਹਾ ਕਿ ਕੁਝ ਉਪਨਗਰੀ ਰੇਲ ਗੱਡੀਆਂ ਨਿਰਧਾਰਤ ਸਮੇਂ ਤੋਂ ਲੇਟ ਚੱਲ ਰਹੀਆਂ ਹਨ।

Facebook Comments

Trending