Connect with us

ਪੰਜਾਬੀ

Arteries ‘ਚ Blockage ਨਹੀਂ ਹੋਣ ਦੇਵੇਗਾ ਇਹ ਆਯੁਰਵੈਦਿਕ ਕਾੜਾ, Cholesterol ਵੀ ਹੋਵੇਗਾ ਕੰਟਰੋਲ

Published

on

Arteries Blockage home remedies

ਸਰੀਰ ‘ਚ ਕੋਲੈਸਟ੍ਰੋਲ ਦਾ ਹੋਣਾ ਆਮ ਗੱਲ ਹੈ ਪਰ ਜੇਕਰ ਇਸ ਦਾ ਲੈਵਲ ਨਾਰਮਲ ਤੋਂ ਵੱਧ ਜਾਵੇ ਤਾਂ ਦਿਲ ਦੀਆਂ ਬੀਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦਾ ਖਤਰਾ ਰਹਿੰਦਾ ਹੈ। ਉੱਥੇ ਹੀ ਕੋਲੈਸਟ੍ਰੋਲ ਵਧਣ ਕਾਰਨ ਧਮਨੀਆਂ ‘ਚ ਪਲੇਕ ਵੀ ਜਮ੍ਹਾ ਹੋ ਜਾਂਦਾ ਹੈ, ਜਿਸ ਨਾਲ ਬਲੱਡ ਸਰਕੂਲੇਸ਼ਨ ਹੌਲੀ ਹੋ ਜਾਂਦਾ ਹੈ। ਮੈਡੀਕਲ ਭਾਸ਼ਾ ‘ਚ ਇਸ ਨੂੰ ਆਰਟਰੀ ਬਲਾਕੇਜ ਵੀ ਕਹਿੰਦੇ ਹਨ, ਜਿਸ ਨਾਲ ਵਿਅਕਤੀ ਨੂੰ ਹਾਰਟ ਅਟੈਕ ਜਾਂ ਸਟ੍ਰੋਕ ਹੋ ਸਕਦਾ ਹੈ।

ਸ਼ੁਰੂਆਤੀ ਸਟੇਜ ‘ਚ ਆਰਟਰੀ ਬਲਾਕੇਜ ਨੂੰ ਸਹੀ ਖਾਣ-ਪੀਣ ਅਤੇ ਲਾਈਫਸਟਾਈਲ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਘਰੇਲੂ ਨੁਸਖੇ ਵੀ ਬੰਦ ਆਰਟਰੀ ਨੂੰ ਖੋਲ੍ਹਣ ‘ਚ ਮਦਦਗਾਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਆਯੁਰਵੈਦਿਕ ਕਾੜੇ ਦੀ ਰੈਸਿਪੀ ਦੱਸਾਂਗੇ, ਜੋ ਬੰਦ ਆਰਟਰੀ ਨੂੰ ਖੋਲ੍ਹਣ ‘ਚ ਮਦਦ ਕਰੇਗਾ।

ਕੀ ਹੁੰਦੀ ਹੈ ਆਰਟਰੀਜ਼: ਆਰਟਰੀਜ਼ ਯਾਨਿ ਧਮਨੀਆਂ ਖੂਨ ਦੀਆਂ ਨਾੜੀਆਂ ਹੁੰਦੀਆਂ ਹਨ। ਇਹ ਆਕਸੀਜਨ ਅਤੇ ਜ਼ਰੂਰੀ ਪੌਸ਼ਟਿਕ ਤੱਤਾਂ ਨੂੰ ਸਰੀਰ ਦੇ ਸਾਰੇ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ। ਇਨ੍ਹਾਂ ‘ਚ ਪਲੇਕ ਜਮ੍ਹਾ ਹੋਣ ਕਾਰਨ ਸੋਜ ਅਤੇ ਦਰਦ ਦੀ ਸਮੱਸਿਆ ਹੁੰਦੀ ਹੈ ਅਤੇ ਹਾਰਟ ਅਟੈਕ ਦਾ ਖਤਰਾ ਵੀ ਵਧ ਜਾਂਦਾ ਹੈ।
ਇਸ ਲਈ ਤੁਹਾਨੂੰ ਚਾਹੀਦਾ ਹੈ
ਨਿੰਬੂ ਦਾ ਰਸ – 1 ਕੱਪ
ਅਦਰਕ ਦਾ ਰਸ – 1 ਕੱਪ
ਲਸਣ ਦਾ ਜੂਸ – 1 ਕੱਪ
ਐਪਲ ਸਾਈਡਰ ਸਿਰਕਾ – 1 ਕੱਪ
ਸ਼ਹਿਦ – 3 ਕੱਪ

ਕਿਵੇਂ ਬਣਾਈਏ ਖ਼ਾਸ ਆਯੁਰਵੈਦਿਕ ਕਾੜਾ ਜਾਂ ਸਿਰਪ ?
ਇਸ ਦੇ ਲਈ ਸਭ ਤੋਂ ਪਹਿਲਾਂ ਇੱਕ ਪੈਨ ‘ਚ ਨਿੰਬੂ, ਅਦਰਕ, ਲਸਣ ਅਤੇ ਐਪਲ ਸਾਈਡਰ ਵਿਨੇਗਰ ਮਿਲਾਓ। ਇਸ ਨੂੰ ਮੀਡੀਅਮ ਸੇਕ ‘ਤੇ ਉਦੋਂ ਤੱਕ ਪਕਾਓ ਜਦੋਂ ਤੱਕ 3 ਕੱਪ ਨਾ ਰਹਿ ਜਾਣ। ਜਦੋਂ ਕਾੜਾ ਪੱਕ ਜਾਵੇ ਤਾਂ ਇਸ ਨੂੰ ਸੇਕ ਤੋਂ ਉਤਾਰ ਕੇ ਠੰਡਾ ਕਰ ਲਓ। ਜਦੋਂ ਕਾੜ੍ਹੇ ਦਾ ਤਾਪਮਾਨ ਨਾਰਮਲ ਹੋ ਜਾਵੇ ਤਾਂ ਇਸ ‘ਚ 3 ਕੱਪ ਆਰਗੈਨਿਕ ਸ਼ਹਿਦ ਮਿਲਾਓ। ਫਿਰ ਇਸ ਨੂੰ ਬੋਤਲ ‘ਚ ਭਰ ਕੇ ਫਰਿੱਜ ‘ਚ ਰੱਖੋ। ਸਵੇਰੇ ਖਾਲੀ ਪੇਟ ਇਸ ਕਾੜੇ ਦਾ 1 ਚੱਮਚ ਪੀਓ। ਇਸ ਨਾਲ ਨਾ ਸਿਰਫ ਬੰਦ ਆਰਟਰੀ ਖੋਲ੍ਹਣ ‘ਚ ਮਦਦ ਮਿਲੇਗੀ, ਸਗੋਂ ਇਹ ਕੋਲੈਸਟ੍ਰੋਲ ਦੀ ਮਾਤਰਾ ਨੂੰ ਵੀ ਕੰਟਰੋਲ ਕਰੇਗਾ।

ਆਰਟਰੀ ਦੀ ਬਲਾਕੇਜ ਨੂੰ ਖੋਲ੍ਹਣ ਲਈ ਫੋਲੋ ਕਰੋ ਇਹ ਟਿਪਸ: ਕਾੜ੍ਹੇ ਦੇ ਨਾਲ-ਨਾਲ ਤੁਸੀਂ ਕੁਝ ਟਿਪਸ ਅਪਣਾਕੇ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਪਣੀ ਡਾਇਟ ‘ਚ ਹਰੀਆਂ ਸਬਜ਼ੀਆਂ, ਮੋਟੇ ਅਨਾਜ, ਦਾਲਾਂ, ਫਲ, ਸੂਪ, ਜੂਸ ਵਰਗੀਆਂ ਹੈਲਥੀ ਚੀਜ਼ਾਂ ਸ਼ਾਮਲ ਕਰੋ। ਇਸ ਤੋਂ ਇਲਾਵਾ ਜੰਕ ਫੂਡ, ਪ੍ਰੋਸੈਸਡ ਅਤੇ ਪੈਕਡ ਫੂਡਜ਼ ਤੋਂ ਜਿੰਨਾ ਹੋ ਸਕੇ ਦੂਰੀ ਬਣਾ ਕੇ ਰੱਖੋ

ਲਸਣ ਦਾ ਸੇਵਨ ਬੰਦ ਨਾੜੀਆਂ ਨੂੰ ਖੋਲ੍ਹਣ ਲਈ ਬਹੁਤ ਪ੍ਰਭਾਵਸ਼ਾਲੀ ਹੈ ਇਸ ਲਈ ਜਿੰਨਾ ਹੋ ਸਕੇ ਇਸ ਨੂੰ ਭੋਜਨ ‘ਚ ਸ਼ਾਮਲ ਕਰੋ। ਇਹ ਧਮਨੀਆਂ ਨੂੰ ਸਾਫ਼ ਕਰਨ ਦੇ ਨਾਲ ਬਲੱਡ ਸਰਕੂਲੇਸ਼ਨ ਵੀ ਵਧਾਉਂਦਾ ਹੈ। ਚਿੱਟੇ ਚੌਲਾਂ ਦੀ ਬਜਾਏ ਬ੍ਰਾਊਨ ਰਾਈਸ ਨੂੰ ਡਾਈਟ ਦਾ ਹਿੱਸਾ ਬਣਾਓ। ਧਮਨੀਆਂ ਨੂੰ ਖੋਲ੍ਹਣ ਲਈ ਵੀ ਮੱਛੀ ਦਾ ਸੇਵਨ ਵੀ ਲਾਭਦਾਇਕ ਹੈ। ਬਦਾਮ, ਅਖਰੋਟ, ਅਲਸੀ ਦੇ ਬੀਜ ਅਤੇ ਕੱਦੂ ਦੇ ਬੀਜ ਵਰਗੀਆਂ ਚੀਜ਼ਾਂ ਨੂੰ ਸਨੈਕਸ ਦਾ ਹਿੱਸਾ ਬਣਾਓ। ਸਮੋਕਿੰਗ ਅਤੇ ਸ਼ਰਾਬ ਪੀਣ ਦੀ ਆਦਤ ਛੱਡੋ। ਰੋਜ਼ਾਨਾ ਘੱਟੋ-ਘੱਟ 30-40 ਮਿੰਟ ਕਸਰਤ, ਯੋਗਾ ਕਰੋ। ਨਾਲ ਹੀ, ਡਿਨਰ ਅਤੇ ਲੰਚ ਤੋਂ ਬਾਅਦ ਹਲਕੀ-ਫੁਲਕੀ ਸੈਰ ਜ਼ਰੂਰ ਕਰੋ।

Facebook Comments

Trending